ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਈ-ਟੈਂਡਰ ਰਾਹੀਂ 17 ਨੂੰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 13 ਮਾਰਚ
ਸ਼ਰਾਬ ਦੀਆਂ ਦੁਕਾਨਾਂ ਦੇ ਟੈਂਡਰ 17 ਮਾਰਚ ਨੂੰ ਦੁਪਹਿਰ 12:15 ਵਜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਮੀਟਿੰਗ ਹਾਲ ਦਫ਼ਤਰ ਵਿੱਚ ਖੋਲ੍ਹੇ ਜਾਣਗੇ। ਬਠਿੰਡਾ ਰੇਂਜ ਦੇ ਸਹਾਇਕ ਕਮਿਸ਼ਨਰ (ਆਬਕਾਰੀ) ਉਮੇਸ਼ ਭੰਡਾਰੀ ਨੇ ਦੱਸਿਆ ਕਿ ਸਾਲ 2025-26 ਲਈ ਬਠਿੰਡਾ ਰੇਂਜ ਅਧੀਨ ਪੈਂਦੇ ਆਬਕਾਰੀ ਜ਼ਿਲ੍ਹੇ ਬਠਿੰਡਾ-1, ਬਠਿੰਡਾ-2 ਅਤੇ ਮਾਨਸਾ ਦੇ ਅੰਗਰੇਜ਼ੀ/ਦੇਸੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਈ-ਟੈਂਡਰ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਠਿੰਡਾ ਰੇਂਜ ਵਿੱਚ 13 ਆਬਕਾਰੀ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਕੁੱਲ 615 ਠੇਕੇ ਹਨ, ਜਿਨ੍ਹਾਂ ਦਾ ਆਬਕਾਰੀ ਮਾਲੀਆ 631 ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਠੇਕਿਆਂ ਲਈ ਈ-ਟੈਂਡਰ ਪਾਉਣ ਦੀ ਆਖਰੀ ਮਿਤੀ 17 ਮਾਰਚ ਦੁਪਹਿਰ 12 ਵਜੇ ਤੱਕ ਹੈ। ਉਨ੍ਹਾਂ ਕਿਹਾ ਕਿ ਠੇਕਿਆਂ ਅਤੇ ਆਬਕਾਰੀ ਗਰੁੱਪਾਂ ਦੀ ਵਧੇਰੇ ਜਾਣਕਾਰੀ ਵਿਭਾਗ ਦੀ ਈ-ਆਬਕਾਰੀ ਸਾਈਟ https://excise.punjab.gov.in ਜਾਂ ਦਫ਼ਤਰ ਸਹਾਇਕ ਕਮਿਸ਼ਨਰ (ਆਬਕਾਰੀ) ਬਠਿੰਡਾ ਤੋਂ ਲਈ ਜਾ ਸਕਦੀ ਹੈ।