ਸਹਿਕਾਰੀ ਖੇਤੀ ਸਭਾ ’ਤੇ ਅਕਾਲੀ ਦਲ ਸੰਯੁਕਤ ਦਾ ਕਬਜ਼ਾ
ਪੱਤਰ ਪ੍ਰੇਰਕ
ਲ਼ਹਿਰਾਗਾਗਾ, 11 ਜੂਨ
ਇੱਥੇ ਦੀ ਭੁਟਾਲ ਕਲਾਂ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੀ ਚੋਣ ਰਿਟਰਨਿੰਗ ਅਫਸਰ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਦੇਖ ਰੇਖ ਹੇਂਠ ਹੋਈ। ਸੁਸਾਇਟੀ ਦੀਆਂ ਕੁੱਲ 615 ਵੋਟਾਂ ਵਿਚੋਂ 606 ਵੋਟਾਂ ਪੋਲ ਹੋਈਆਂ ਅਤੇ 18 ਵੋਟਾਂ ਨੂੰ ਰੱਦ ਕੀਤਾ ਗਿਆ। ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ 6 ਮੈਂਬਰ, ਕਾਂਗਰਸ ਦੇ 4 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ। ਅੱਜ ਸੁੁਸਾਇਟੀ ਵਿੱਚ ਪ੍ਰਧਾਨਗੀ ਲਈ ਰੱਖੀ ਚੋਣ ਵਿਚ ਅਕਾਲੀ ਦਲ ਸੰਯੁਕਤ ਨਾਲ ਸਬੰਧਤ 6 ਮੈਂਬਰ ਮੀਟਿੰਗ ਵਿਚ ਪਹੁੰਚੇ ਅਤੇ ਸੁਸਾਇਟੀ ਦੇ ਸੈਕਟਰੀ ਦੀ ਦੇਖ-ਰੇਖ ਵਿਚ ਚੋਣ ਹੋਈ ਜਿਸ ਵਿਚ ਜਸਵੀਰ ਸਿੰਘ ਨੂੰ ਪ੍ਰਧਾਨ, ਅਮਰੀਕ ਸਿੰਘ ਨੂੰ ਮੀਤ ਪ੍ਰਧਾਨ, ਗੁਰਮੇਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿਚ ਸੁਖਪਾਲ ਸਿੰਘ, ਬਲਵਿੰਦਰ ਸਿੰਘ ਅਤੇ ਫਕੀਰੀਆ ਸਿੰਘ ਵੀ ਸ਼ਾਮਿਲ ਸਨ ਜਦਕਿ ਦੂਜੀਆਂ ਪਾਰਟੀਆਂ ਦੇ ਜੇਤੂ ਮੈਂਬਰ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ। ਮਾਰਕਿਟ ਕਮੇਟੀ ਲਹਿਰਾਗਾਗਾ ਦੇ ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਬਾਬਰਜੀਤ ਸਿੰਘ ਗਰੇਵਾਲ, ਸਰਪੰਚ ਹਰਬੰਸ ਸਿੰਘ ਡੇਰਾ ਭੁਟਾਲ ਕਲਾਂ, ਹਰਸੰਤ ਸਿੰਘ ਅਤੇ ਮਾਸਟਰ ਗੁਰਜੰਟ ਸਿੰਘ ਵੀ ਹਾਜ਼ਰ ਸਨ।