ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਸ਼ਵਰਿਆ ਅਤੇ ਧੀ ਅਰਾਧਿਆ ਨੂੰ ਹਸਪਤਾਲ ਤੋਂ ਛੁੱਟੀ ਮਿਲੀ

06:57 AM Jul 28, 2020 IST

ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਸ ਦੀ ਧੀ ਅਰਾਧਿਆ ਬੱਚਨ ਦੇ ਅੱਜ ਕੋਵਿਡ-19 ਦੇ ਟੈਸਟ ਨੈਗੇਟਿਵ ਆਏ ਜਿਸ ਮਗਰੋਂ ਦੋਹਾਂ ਨੂੰ ਨਾਨਾਵਤੀ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਉਂਜ ਉਸ ਦਾ ਪਤੀ ਅਭਿਸ਼ੇਕ ਬੱਚਨ ਅਤੇ ਸਹੁਰਾ ਅਮਿਤਾਭ ਬੱਚਨ ਅਜੇ ਵੀ ਹਸਪਤਾਲ ’ਚ ਡਾਕਟਰਾਂ ਦੀ ਦੇਖ-ਰੇਖ ਹੇਠ ਹਨ। ਅਭਿਸ਼ੇਕ ਨੇ ਐਸ਼ਵਰਿਆ ਅਤੇ ਅਰਾਧਿਆ ਦੇ ਕਰੋਨਾ ਟੈਸਟ ਨੈਗੇਟਿਵ ਆਉਣ ਅਤੇ ਹਸਪਤਾਲ ’ਚੋਂ ਛੁੱਟੀ ਮਿਲਣ ਦੀ ਜਾਣਕਾਰੀ ਟਵਿਟਰ ’ਤੇ ਸਾਂਝੀ ਕੀਤੀ। ਐਸ਼ਵਰਿਆ ਅਤੇ ਅਰਾਧਿਆ ਨੂੰ 17 ਜੁਲਾਈ ਨੂੰ ਨਾਨਾਵਤੀ ਹਸਪਤਾਲ ਦੇ ਇਕਾਂਤਵਾਸ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ ਜਦਕਿ ਅਮਿਤਾਭ ਅਤੇ ਅਭਿਸ਼ੇਕ 11 ਜੁਲਾਈ ਨੂੰ ਹਸਪਤਾਲ ’ਚ ਦਾਖ਼ਲ ਹੋਏ ਸਨ। -ਪੀਟੀਆਈ 

Advertisement

Advertisement
Tags :
ਅਰਾਧਿਆ,ਐਸ਼ਵਰਿਆਹਸਪਤਾਲਛੁੱਟੀਮਿਲੀ