ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਜੀਪੁਰ ਤੇ ਤਲਵਾੜਾ ਵਿੱਚ ਯੂਰੀਆ ਖਾਦ ਦੀ ਕਾਲਾਬਜ਼ਾਰੀ ਤੋਂ ਖੇਤੀ ਅਧਿਕਾਰੀ ਅਨਜਾਣ

07:48 AM Aug 25, 2023 IST
featuredImage featuredImage
ਖੇਤੀ ਅਧਿਕਾਰੀ ਦੇ ਦਖਲ ਉਪਰੰਤ ਖਾਦ ਵਿਕ੍ਰੇਤਾ ਕੋਲੋਂ ਖਾਦ ਲੈ ਕੇ ਜਾ ਰਿਹਾ ਗਾਹਕ।

ਜਗਜੀਤ ਸਿੰਘ
ਮੁਕੇਰੀਆਂ, 24 ਅਗਸਤ
ਖੇਤੀ ਵਿਭਾਗ ਦੇ ਬਲਾਕ ਹਾਜੀਪੁਰ ਤੇ ਤਲਵਾੜਾ ਅਧੀਨ ਆਉਂਦੇ ਖਾਦ ਵਿਕ੍ਰੇਤਾਵਾਂ ਵਲੋਂ ਯੂਰੀਆ ਖਾਦ ਦੀ ਅੰਨ੍ਹੇਵਾਹ ਕਾਲਾਬ਼ਜਾਰੀ ਕਰਕੇ
ਪ੍ਰਤੀ ਥੈਲਾ 350 ਤੋਂ 500 ਰੁਪਏ ਅਤੇ ਪ੍ਰਤੀ ਕਿਲੋ 12-15 ਰੁਪਏ ਵੇਚੀ ਜਾ ਰਹੀ ਖਾਦ ਤੋਂ ਖੇਤੀ ਅਧਿਕਾਰੀ ਅਨਜਾਣ ਬਣੇ ਹੋਏ ਹਨ।
ਕਿਸਾਨ ਸਭਾ ਦੇ ਜਿ਼ਲ੍ਹਾ ਪ੍ਰਧਾਨ ਆਸਾ਼ ਨੰਦ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਯੂਰੀਆ ਖਾਦ ਦੀ ਕਾਲਾਬਜ਼ਾਰੀ ਕਰਕੇ ਖਾਦ ਵਿਕ੍ਰੇਤਾਵਾਂ ਵਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਆਰਥਿਕ ਲੁੱਟ ਬਾਰੇ ਖੇਤੀ ਅਧਿਕਾਰੀ ਮੌਨ ਧਾਰੀ ਬੈਠੇ ਹਨ। ਖਾਦ ਵਿਕ੍ਰੇਤਾਵਾਂ ਵਲੋਂ ਕੇਂਦਰਾਂ ਅੰਦਰ 25 ਤੋਂ 50 ਥੈਲੇ ਤੱਕ ਹੀ ਰੱਖ ਕੇ ਮਹਿੰਗੇ ਮੁੱਲ ਵੇਚੀ ਜਾ ਰਹੀ ਖਾਦ ਲੁਕਵੇਂ ਟਿਕਾਣਿਆਂ ’ਤੇ ਬਣਾਏ ਗੋਦਾਮਾਂ ਵਿੱਚੋਂ ਚੁਕਾਈ ਜਾ ਰਹੀ ਹੈ। ਕਈ ਲੋਕ ਤਾਂ ਇਨ੍ਹਾਂ ਟਿਕਾਣਿਆਂ ਤੋਂ 400 ਰੁਪਏ ਪ੍ਰਤੀ ਥੈਲਾ ਲਿਜਾ ਕੇ ਅੱਗੇ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਲੋਕਾਂ ਨੂੰ ਵੇਚ ਰਹੇ ਹਨ, ਜਿਸ ਨਾਲ ਥੈਲੇ ਦੀ ਕੀਮਤ 675 ਰੁਪਏ ਬਣ ਜਾਂਦੀ ਹੈ। ਖੇਤੀ ਅਧਿਕਾਰੀਆਂ ਨੇ ਨਾ ਤਾਂ ਕਦੇ ਖਾਦ ਵਿਕ੍ਰੇਤਾਵਾਂ ਦੇ ਖਾਦ ਸਟਾਕ ਦੀ ਜਾਂਚ ਕੀਤੀ ਹੈ ਅਤੇ ਨਾ ਹੀ ਕਦੇ ਖਾਦ ਦੇ ਗਾਹਕਾਂ ਦੀ ਰਿਕਾਰਡ ਜਾਂਚਿਆ ਹੈ। ਕਾਲਬ਼ਜ਼ਾਰੀ ਤਰੀਕੇ ਨਾਲ ਲਿਆਂਦੀ ਖਾਦ ਵਿਕ੍ਰੇਤਾਵਾਂ ਵਲੋਂ ਅੱਗੇ ਫਰਜ਼ੀ ਰਿਕਾਰਡ ਰਾਹੀਂ ਵੇਚੀ ਜਾ ਰਹੀ ਹੈ। ਅਸਲੀਅਤ ਜਾਨਣ ਲਈ ਜਦੋਂੋਂ ਖਾਦ ਬਾਰੇ ਵਿਕ੍ਰੇਤਾਵਾਂ ਕੋਲ ਪਹੁੰਚ ਕੀਤੀ ਗਈ ਤਾਂ ਹਾਜੀਪੁਰ ਬੱਸ ਅੱਡੇ ਨੇੜਲੇ ਖਾਦ ਸਟੋਰ ਦੇ ਮਾਲਕ ਨੇ ਇੱਕ ਥੈਲੇ ਦਾ ਰੇਟ 300 ਰੁਪਏ ਅਤੇ ਇੱਕ ਤੋਂ ਵਧ ਲੈਣ ’ਤੇ ਪ੍ਰਤੀ ਥੈਲਾ ਨੋਨੋ ਖਾਦ ਦੀ ਥੈਲੀ ਦੀ ਸ਼ਰਤ ਦੱਸੀ। ਗੋਦਾਮ ਅੰਦਰ ਖਾਦ ਭਰੀ ਹੋਣ ਦੇ ਬਾਵਜੂਦ ਸ਼ਰਤਾਂ ਤੋਂ ਬਿਨ੍ਹਾਂ ਉਸ ਨੇ ਖਾਦ ਦੇਣ ਤੋਂ ਮਨ੍ਹਾ ਕਰ ਦਿੱਤਾ। ਅੱਡਾ ਝੀਰ ਦਾ ਖੂਹ ਦੀ ਨਹਿਰ ਕੋਲ ਪੈਂਦੇ ਸਟੋਰ ਦੇ ਮਾਲਕ ਨੇ ਵੀ ਇਹੀ ਸ਼ਰਤਾਂ ਦੁਹਰਾਈਆਂ। ਝੀਰ ਦਾ ਖੂਹ ਤੋਂ ਕਮਾਹੀ ਦੇਵੀ ਰੋਡ ’ਤੇ ਪੈਂਦੇ ਖਾਦ ਸਟੋਰ ਕੋਲ ਭੇਜੇ ਫਰਜ਼ੀ ਗਾਹਕ ਨੂੰ ਪ੍ਰਤੀ ਥੈਲਾ ਰੇਟ 350 ਦੱਸਿਆ ਗਿਆ। ਅਜਿਹਾ ਕਰਨਾ ਕਾਲਾਬ਼ਜ਼ਾਰੀ ਹੋਣ ਬਾਰੇ ਆਖਣ ’ਤੇ ਉਹ ਗੋਦਾਮ ਵਿੱਚ ਕਰੀਬ 25 ਥੈਲੇ ਪਏ ਹੋਣ ਦੇ ਬਾਵਜੂਦ ਉਕਤ ਥੈਲੇ ਬੁੱਕ ਕੀਤੇ ਹੋਣ ਦਾ ਆਖ ਕੇ ਖਾਦ ਦੇਣ ਤੋਂ ਮਨ੍ਹਾ ਕਰ ਦਿੱਤਾ। ਉਪਰੰਤ ਮੁੱਖ ਖੇਤੀਬਾੜੀ ਅਫਸਰ ਨੂੰ ਫੋਨ ਕਰਨ ’ਤੇ ਗਾਹਕ ਨੂੰ ਇੱਕ ਥੈਲਾ 280 ਰੁਪਏ ਦਾ ਦਿੱਤਾ ਗਿਆ। ਕਸਬਾ ਕਮਾਹੀ ਦੇਵੀ ਦੇ ਡਾਕਖਾਨੇ ਨੇੜਲੇ ਖਾਦ ਵਿਕ੍ਰੇਤਾ ਵਲੋਂ 12 ਰੁਪਏ ਪ੍ਰਤੀ ਕਿਲੋ ਅਤੇ ਤਲਵਾੜਾ ਦੇ ਖਾਦ ਵਿਕ੍ਰੇਤਾਵਾਂ ਵਲੋਂ 350 ਤੋਂ 500 ਰੁਪਏ ਅਤੇ ਪ੍ਰਤੀ ਕਿਲੋ 15 ਰੁਪਏ ਦੇ ਹਿਸਾਬ ਨਾਲ ਖਾਦ ਵੇਚੀ ਜਾ ਰਹੀ ਹੈ।

Advertisement

ਮਾਮਲਾ ਧਿਆਨ ’ਚ ਨਹੀਂ: ਮੁੱਖ ਖੇਤੀ ਅਫ਼ਸਰ

ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਖੁਦ ਦੌਰਾ ਕਰਕੇ ਜਾਂਚ ਉਪਰੰਤ ਕਾਲਾਬਜਾ਼ਰੀ ਕਰਨ ਵਾਲੇ ਖਾਦ ਵਿਕ੍ਰੇਤਾਵਾਂ ਖਿਲਾਫ਼ ਬਣਦੀ ਕਾਰਵਾਈ ਕਰਨਗੇ।

Advertisement

 

Advertisement