ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਕ ਕਟਾਰੀਆ ਵੱਲੋਂ ਮੇਅਰ ਤੇ ਸਾਬਕਾ ਮੇਅਰਾਂ ਨਾਲ ਮੀਟਿੰਗ

11:27 AM Apr 23, 2025 IST
featuredImage featuredImage
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮਿਲਦੇ ਹੋਏ ਮੌਜੂਦਾ ਤੇ ਸਾਬਕਾ ਮੇਅਰ। -ਫੋਟੋ ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ
ਚੰਡੀਗੜ੍ਹ, 22 ਅਪਰੈਲ
ਵਿੱਤੀ ਸੰਕਟ ਵਿੱਚੋਂ ਲੰਘ ਰਹੇ ਚੰਡੀਗੜ੍ਹ ਨਗਰ ਨਿਗਮ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਰਾਜ ਭਵਨ ਵਿੱਚ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਸਮੇਤ ਸਾਬਕਾ ਮੇਅਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਸ਼ਹਿਰ ਦਾ ਭਖਦਾ ਮਸਲਾ ਪ੍ਰਾਪਰਟੀ ਟੈਕਸ ਬਾਰੇ ਵੀ ਗੱਲਬਾਤ ਕੀਤੀ ਗਈ।
ਮੀਟਿੰਗ ਵਿੱਚ ਸਾਬਕਾ ਮੇਅਰਾਂ ਵਿੱਚ ਅਰੁਣ ਸੂਦ, ਅਨੂਪ ਗੁਪਤਾ, ਕੁਲਦੀਪ ਢਿਲੋਂ, ਸਰਬਜੀਤ ਕੌਰ ਆਦਿ ਸਮੇਤ ਕੁੱਲ ਦਸ ਮੇਅਰ ਸ਼ਾਮਲ ਹੋਏ। ਉਨ੍ਹਾਂ ਨੇ ਨਿਗਮ ਦੇ ਮਾੜੇ ਵਿੱਤੀ ਹਾਲਾਤ ਸਮੇਤ ਵਧਾਏ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਟੈਕਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਰੱਖੀ।
ਨਗਰ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਸਮੇਤ ਸਾਬਕਾ ਮੇਅਰਾਂ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਜੇਕਰ ਰੀਜ਼ਨਲ ਲਾਈਸੈਂਸਿੰਗ ਅਥਾਰਿਟੀ, ਐਂਟਰਟੇਨਮੈਂਟ ਟੈਕਸ ਵਰਗੀਆਂ ਆਮਦਨ ਵਾਲੀਆਂ ਸੇਵਾਵਾਂ ਨਿਗਮ ਨੂੰ ਸੌਂਪੀਆਂ ਜਾਣ ਅਤੇ ਨਿਗਮ ਦੀ ਜ਼ਰੂਰਤ ਮੁਤਾਬਕ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਦੇ ਲੋਕਾਂ ਦੀਆਂ ਸੁਵਿਧਾਵਾਂ ਲਈ ਵਿਕਾਸ ਕਾਰਜ ਕੀਤੇ ਜਾ ਸਕਣ।
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਦੱਸਿਆ ਕਿ ਪ੍ਰਸ਼ਾਸਕ ਨਾਲ ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਜਿਨ੍ਹਾਂ ਨੇ ਕੁਝ ਕੁ ਦਿਨਾਂ ਵਿੱਚ ਹੀ ਅੱਜ ਦੇ ਵਫ਼ਦ ਦੇ ਸੁਝਾਵਾਂ ਅਤੇ ਮੰਗਾਂ ਉਤੇ ਅਮਲ ਕਰਨ ਦਾ ਭਰੋਸਾ ਦਿੱਤਾ।

Advertisement

Advertisement