ਪਾਣੀ ਰੋਕਣਾ ‘ਜੰਗੀ ਅਪਰਾਧ: ਮਾਨ
05:47 AM May 08, 2025 IST
ਫ਼ਤਹਿਗੜ੍ਹ ਸਾਹਿਬ: ਪਾਕਿਸਤਾਨ ਵੱਲ ਜਾਂਦੇ ਪਾਣੀ ਦਾ ਵਹਾਅ ਰੋਕੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਣੀ ਨੂੰ ਰੋਕਣਾ ‘ਜੰਗੀ ਅਪਰਾਧ’ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਇਹ ਹੱਕ ਨਹੀਂ ਕਿ ਉਹ ਮਨੁੱਖਤਾ ਨੂੰ ਪੀਣ ਵਾਲੇ ਪਾਣੀ ਅਤੇ ਫ਼ਸਲਾਂ ਦੀ ਸਿੰਚਾਈ ਲਈ ਜਾਣ ਵਾਲੇ ਪਾਣੀ ਨੂੰ ਜ਼ਬਰੀ ਮੰਦਭਾਵਨਾ ਕਾਰਨ ਰੋਕੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦਾ ਮਸਲਾ ਅੱਜ ਗੰਭੀਰ ਬਣ ਚੁੱਕਿਆ ਹੈ ਤਾਂ ਇਸ ਲਈ ਲਹਿੰਦੇ-ਚੜ੍ਹਦੇ ਪੰਜਾਬ ਦੇ ਲੋਕ ਦੋਸ਼ੀ ਨਹੀਂ। ਉਨ੍ਹਾਂ ਦਲੀਲ ਦਿੱਤੀ ਕਿ ਚੀਨ ਅਤੇ ਤਿੱਬਤ ਤੋਂ ਸਤਲੁਜ ਰਾਹੀਂ ਆਉਂਦੇ ਪਾਣੀ ਨੂੰ ਜੇਕਰ ਚੀਨ ਬੰਦ ਕਰ ਦੇਵੇ ਤਾਂ ਭਾਰਤ ਕੀ ਕਰੇਗਾ? ਇਸ ਲਈ ਅਜਿਹਾ ਕੋਈ ਅਮਲ ਨਹੀਂ ਹੋਣਾ ਚਾਹੀਦਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement