ਕਰਨਲ ਕੁੱਟਮਾਰ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ
07:38 AM Mar 23, 2025 IST
ਪੱਤਰ ਪ੍ਰੇਰਕ
ਕੋਟਕਪੂਰਾ, 22 ਮਾਰਚ
ਪਟਿਆਲਾ ’ਚ ਪੰਜਾਬ ਪੁਲੀਸ ਮੁਲਾਜ਼ਮਾਂ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਉੱਚ ਫੌਜੀ ਅਧਿਕਾਰੀਆਂ ਨੇ ਸ਼ਰਮਨਾਕ ਦੱਸਿਆ ਹੈ। ਡਾ. ਐੱਸਐੱਸ ਬਰਾੜ ਪ੍ਰਿੰਸੀਪਲ/ਡਾਇਰੈਕਟਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਜਨਰਲ ਮਨਜੀਤ ਸਿੰਘ ਖਾਰਾ, ਬ੍ਰਿਗੇਡੀਅਰ ਐੱਮਐੱਸ ਕੌੜਾ, ਕਰਨਲ ਅਸ਼ਵਨੀ, ਕਰਨਲ ਜਰਨੈਲ ਸਿੰਘ ਸੰਧੂ, ਕੈਪਟਨ ਧਰਮ ਸਿੰਘ, ਕੈਪਟਨ ਰੂਪ ਚੰਦ ਏਈਸੀ, ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਦਰਸ਼ਨ ਸਿੰਘ ਭੱਟੀ ਅਤੇ ਉਪ ਪ੍ਰਧਾਨ ਕੈਪਟਨ ਗੁਰਜੰਟ ਸਿੰਘ ਨੇ ਇਸ ਮਾਮਲੇ ’ਤੇ ਰੋਸ ਜ਼ਾਹਿਰ ਕੀਤਾ।
Advertisement
Advertisement