Accident: ਟਿੱਪਰ ਚਾਲਕ ਨੇ ਸ਼ੈੱਡ ’ਤੇ ਰੇਤ ਲਾਹੀ; ਨਾਬਾਲਿਗ ਸਣੇ ਪੰਜ ਮਜ਼ਦੂਰਾਂ ਦੀ ਮੌਤ
12:51 PM Feb 22, 2025 IST
ਜਾਲਨਾ, 22 ਫਰਵਰੀ
Advertisement
ਮਹਾਰਾਸ਼ਟਰ ਦੇ ਜਾਲਨਾ ਵਿੱਚ ਅੱਜ ਇੱਕ ਨਿਰਮਾਣ ਸਥਾਨ ’ਤੇ ਬਣੇ ਅਸਥਾਈ ਸ਼ੈੱਡ ’ਤੇ ਟਰੱਕ ਵੱਲੋਂ ਸੁੱਟੀ ਗਈ ਰੇਤ ਕਾਰਨ ਉਸ ਵਿੱਚ ਸੌ ਰਹੇ ਪੰਜ ਮਜ਼ਦੂਰਾਂ ਦੀ ਦੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜਾਫਰਾਬਾਦ ਤਹਿਸੀਲ ਦੇ ਪਾਸੋੜੀ-ਚੰਦੋਲ ਵਿੱਚ ਇੱਕ ਪੁਲ ਨਿਰਮਾਣ ਸਥਾਨ ’ਤੇ ਸੁਵੱਖਤੇ ਵਾਪਰੀ। ਉਨ੍ਹਾਂ ਦੱਸਿਆ ਕਿ ਮਜ਼ਦੂਰ ਨਿਰਮਾਣ ਸਥਾਨ ’ਤੇ ਬਣੇ ਇੱਕ ਅਸਥਾਈ ਸ਼ੈੱਡ ਵਿੱਚ ਸੌ ਰਹੇ ਸੀ ਕਿ ਇੱਕ ਡਰਾਈਵਰ ਨੇ ਰੇਤ ਨਾਲ ਭਰਿਆ ਟਿੱਪਰ ਲਿਆ ਕੇ ਸ਼ੈੱਡ ’ਤੇ ਖ਼ਾਲੀ ਕਰ ਦਿੱਤਾ, ਜਿਸ ਕਾਰਨ ਸ਼ੈੱਡ ਢਹਿ ਗਿਆ ਅਤੇ ਮਜ਼ਦੂਰ ਉਸ ਦੇ ਥੱਲੇ ਦੱਬ ਗਏ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
Advertisement
ਅਧਿਕਾਰੀ ਨੇ ਦੱਸਿਆ ਕਿ ਮਲਬੇ ਹੇਠ ਦੱਬੀ ਇੱਕ ਲੜਕੀ ਅਤੇ ਇੱਕ ਮਹਿਲਾ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਚਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
Advertisement