Punjab news16 ਕਿਲੋ ਅਫੀਮ ਤੇ ਸਵਾ ਦੋ ਲੱਖ ਡਰੱਗ ਮੰਨੀ ਸਮੇਤ ਤਿੰਨ ਕਾਬੂ
03:50 PM May 12, 2025 IST
ਸਰਬਜੋਤ ਸਿੰਘ ਭੰਗੂ/ਰਵੇਲ ਸਿੰਘ ਭਿੰਡਰ
ਪਟਿਆਲਾ/ਘੱਗਾ, 12 ਮਈ
Advertisement
ਪਟਿਆਲਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15.680 ਕਿਲੋ ਗ੍ਰਾਮ ਅਫੀਮ, 2.30 ਲੱਖ ਦੀ ਡਰੱਗ ਮਨੀ ਸਮੇਤ 3 ਜਣੇ ਕਾਬੂ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਲਾਈਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਅੰਤਰਾਸ਼ਟਰੀ ਗਰੋਹ ਨੂੰ
ਪਟਿਆਲਾ ਪੁਲੀਸ ਅਤੇ ਕਾਊਂਟਰ ਇਟੈਲੀਜੈਂਸ ਯੂਨਿਟ ਪਟਿਆਲਾ ਦੀ ਪੁਲੀਸ ਵੱਲੋ ਸਾਂਝੇ ਤੌਰ ’ਤੇ ਘੱਗਾ ਥਾਣੇ ਦੇ ਪਿੰਡ ਕਲਵਾਨੂੰ ਕੋਲੋਂ ਕਾਬੂ ਕੀਤਾ ਹੈ। ਉਹ ਇਕ ਕਾਰ ਵਿੱਚ ਸਵਾਰ ਸਨ। ਮੁਲਜ਼ਮਾਂ ਵਿੱਚ ਅਮਰਜੀਤ ਸਿੰਘ ਪੁੱਤਰ ਗੁਰਸੇਵਕ ਸਿੰਘ, ਹਰਮਨਜੀਤ ਸਿੰਘ ਪੁੱਤਰ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਜ਼ਿਲਾ ਸੰਗਰੂਰ ਦੇ ਨਾਮ ਸ਼ਾਮਲ ਹਨ।
ਕੈਪਸ਼ਨ: ਐੱਸਐੱਸਪੀ ਵਰੁਣ ਸ਼ਰਮਾ ਅਫੀਮ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ।
Advertisement
Advertisement