ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹਿਆ

09:18 AM Nov 18, 2023 IST
featuredImage featuredImage

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕਾਰ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਅੱਜ ਇੱਕ ਨੌਜਵਾਨ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਜੈ ਕੁਮਾਰ ਪਿੰਡ ਹਸਨਪੁਰ ਨੇ ਦੱਸਿਆ ਹੈ ਕਿ ਉਹ ਇੱਕ ਮਾਈਕਰੋ ਫਾਈਨੈਂਸ ਕੰਪਨੀ ਵਿਚ ਕੰਮ ਕਰਦਾ ਹੈ। ਰੋਜ਼ ਦੀ ਤਰ੍ਹਾਂ ਉਹ ਪਿੰਡ ਹਰੀ ਸਿੰਘ ਮਾਜਰਾ, ਬਾਂਗਰੋ ਕੋਲਹਾ ਪੁਰ, ਕੋਲਹਾ ਪੁਰ, ਡੀਗ, ਖਰੀਂਡਵਾ, ਸੂਜਰਾ, ਮੋਰਥਲਾ, ਧੀਰ ਪੁਰ, ਰਾਵਲ ਖੇੜੀ, ਹਬਾਨਾ ਤੇ ਅਹਿਮਦਪੁਰ ਤੋਂ ਕੰਪਨੀ ਦੇ ਪੈਸੇ ਇੱਕਠੇ ਕਰਦਾ ਜਦੋਂ ਅਹਿਮਦਪੁਰ ਤੋਂ ਖਰੀਂਡਵਾ ਦੇ ਰਸਤੇ ਲਾਡਵਾ ਜਾ ਰਿਹਾ ਸੀ ਤਾਂ ਉਸ ਕੋਲ ਇੱਕ ਸਫੇਦ ਰੰਗ ਦੀ ਗੱਡੀ ਆ ਕੇ ਰੁਕੀ। ਇਸ ਦੌਰਾਨ ਤਿੰਨ ਵਿਅਕਤੀਆਂ ਨੇ ਗੱਡੀ ’ਚੋਂ ਉੱਤਰ ਕੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਬੈਗ ਖੋਹ ਕੇ ਲੈ ਗਏ। ਬੈਗ ਅੰਦਰ 1.60 ਲੱਖ ਰੁਪਏ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement