ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨਾਜਾਇਜ਼ ਖਰਚ ਨਹੀਂ ਕਰੇਗੀ: ਝੀਂਡਾ

04:45 AM Jun 17, 2025 IST
featuredImage featuredImage
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਹੋਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਜੂਨ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਖਰਚ ਨਹੀਂ ਹੋਣ ਦਿੱਤਾ ਜਾਵੇਗਾ। ਸੰਸਥਾ ਵੱਲੋਂ ਕੀਤੇ ਜਾਣ ਵਾਲੇ ਹਰ ਖਰਚ ’ਤੇ ਪਹਿਲਾਂ ਗੰਭੀਰਤਾ ਨਾਲ ਵਿਚਾਰ ਹੋਵੇਗਾ ਫਿਰ ਹੀ ਉਸ ਨੂੰ ਮੰਨਜ਼ੂਰੀ ਦਿੱਤੀ ਜਾਏਗੀ। ਇਹ ਦਾਅਵਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੇ ਹੈੱਡਕੁਆਰਟਰ ਕੁਰੂਕਸ਼ੇਤਰ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਸੇਵਾ ਸੰਭਾਲਣ ਵਾਲੀ ਹਰਿਆਣਾ ਕਮੇਟੀ ਦੇ ਪਹਿਲੇ ਆਮ ਬਜਟ ਦੇ ਹਰ ਬਿੰਦੂ ’ਤੇ ਸਲਾਹ ਮਸ਼ਵਰਾ ਹੋਵੇਗਾ। ਜੇ ਕਿਸੇ ਵੀ ਪ੍ਰਕਾਰ ਦਾ ਕੋਈ ਨਾਜਾਇਜ਼ ਖਰਚ ਕਿਧਰੇ ਨਜ਼ਰ ਆਇਆ ਤਾਂ ਉਸ ਨੂੰ ਬਜਟ ਤੋਂ ਬਾਹਰ ਕਰ ਦਿੱਤਾ ਜਾਵੇਗਾ। ਜਥੇਦਾਰ ਝੀਂਡਾ ਨੇ ਦੱਸਿਆ ਕਿ 25 ਜੂਨ ਨੂੰ ਇਤਿਹਾਸਕ ਗੁਰਦੁਆਰੇ ਵਿੱਚ ਆਮ ਬਜਟ ਦੀ ਬੈਠਕ ਹੋਵੇਗੀ। ਇਸ ਵਿੱਚ ਸੰਸਥਾ ਦੇ ਸਾਰੇ 49 ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਅਧੀਨ ਗੁਰਦੁਆਰਿਆਂ ਦੀ ਖਾਲੀ ਪਈ ਜ਼ਮੀਨ ’ਤੇ ਬਾਗ ਲਗਾਏ ਜਾਣਗੇ। ਉਨ੍ਹਾਂ ਚੋਣਾਂ ਤੋਂ ਪਹਿਲਾਂ ਪਿਛਲੇ ਤਿੰਨ ਮਹੀਨਿਆ ਵਿੱਚ ਸੰਸਥਾ ਵੱਲੋਂ ਕਰਵਾਈ ਗਈ 25 ਕਰੋੜ ਰੁਪਏ ਦੀ ਐੱਫਡੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਦੇ ਇਸ ਸਾਲ ਮਨਾਏ ਗਏ ਪ੍ਰਕਾਸ਼ ਪੁਰਬ ਸਮਾਗਮ ਵਿਚ ਤਿੰਨ ਲੱਖ 29 ਹਜ਼ਾਰ 688 ਰੁਪਏ ਦਾ ਵਾਧਾ ਹੋਣ ’ਤੇ ਵੀ ਸੰਗਤ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਝੀਂਡਾ ਨੇ ਕਿਹਾ ਕਿ ਗੁਰੂਘਰ ਦੀ ਗੋਲਕ ਦੀ ਵਰਤੋਂ ਧਰਮ ਪ੍ਰਚਾਰ, ਸਿੱਖਿਆ ਦੇ ਖੇਤਰ, ਸਿਹਤ ਦੇ ਖੇਤਰ ਤੇ ਸਮਾਜ ਸੇਵਾ ਲਈ ਹੋਵੇਗਾ। ਇਸ ਮੌਕੇ ਕਮੇਟੀ ਦੇ ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰਨੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ, ਇੰਦਰਜੀਤ ਸਿੰਘ, ਕਰਨੈਲ ਸਿੰਘ ਨਿਮਨਾਬਾਦ, ਗੁਰਨਾਮ ਸਿੰਘ ਲਾਡੀ, ਬਲਦੇਵ ਸਿੰਘ ਹਾਬੜੀ, ਜੋਗਾ ਸਿੰਘ ਤੇ ਵਧੀਕ ਸਕੱਤਰ ਦਫਤਰ ਸਤਪਾਲ ਸਿੰਘ ਡਾਚਰ ਮੌਜੂਦ ਸਨ।

Advertisement

ਪੰਥਕ ਵਿਚਾਰਾਂ ਤੇ ਤਾਲਮੇਲ ਕਮੇਟੀ ਬਣਾਉਣ ਲਈ ਐੱਸਜੀਪੀਸੀ ਨੂੰ ਦਿੱਤਾ ਸੱਦਾ

ਜਥੇਦਾਰ ਝੀਂਡਾ ਨੇ ਦੱਸਿਆ ਕਿ ਹਰਿਆਣਾ ਕਮੇਟੀ ਦੇ ਅਧੀਨ ਚਲ ਰਹੀ ਗੁਰੂ ਗ੍ਰੰਥ ਸਾਹਿਬ ਭਵਨ ਸ਼ਾਹਪੁਰ ਅੰਬਾਲਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦਾ ਪ੍ਰਕਾਸ਼ਨ ਨਾ ਹੋਣ ਕਾਰਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਦੋਹਾਂ ਸੰਸਥਾਵਾਂ ਨੂੰ 500, 500 ਸਰੂਪ ਤੇ 21, 21 ਹਜ਼ਾਰ ਗੁਟਕਾ ਸਾਹਿਬ ਜਿਨ੍ਹਾਂ ਵਿੱਚ 16, 16 ਹਜ਼ਾਰ ਪੰਜਾਬੀ ਭਾਸ਼ਾ ਵਿਚ ਤੇ 5, 5 ਹਜ਼ਾਰ ਹਿੰਦੀ ਭਾਸ਼ਾ ਵਿਚ ਮੁਫ਼ਤ ਦੇਣ ਲਈ ਕਿਹਾ ਹੈ। ਜਥੇਦਾਰ ਝੀਂਡਾ ਨੇ ਕਿਹਾ ਕਿ ਉਨ੍ਹਾਂ ਨੇ ਪੰਥਕ ਵਿਚਾਰਾਂ ਤੇ ਤਾਲਮੇਲ ਕਮੇਟੀ ਬਣਾਉਣ ਲਈ ਐੱਸਜੀਪੀਸੀ ਨੂੰ ਵੀ ਸੱਦਾ ਦਿੱਤਾ ਹੈ ਜਿਸ ਲਈ ਹਰਿਆਣਾ ਕਮੇਟੀ ਵੱਲੋਂ ਬਾਕਾਇਦਾ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਤਾਲਮੇਲ ਪੰਥਕ ਵਿਚਾਰਾਂ, ਧਰਮ ਪ੍ਰਚਾਰ ਤੇ ਹਰਿਆਣਾ ਵਿਚ ਐੱਸਜੀਪੀਸੀ ਦੇ ਨਾਂ ਬੋਲ ਰਹੀ ਚੱਲ ਅਚੱਲ ਸੰਪਤੀ ਨੂੰ ਹਰਿਆਣਾ ਕਮੇਟੀ ਦੇ ਨਾਂ ਕਰਾਉਣ ਲਈ ਵੀ ਜ਼ਰੂਰੀ ਹੈ।

Advertisement
Advertisement