ਦਸ ਨਸ਼ਾ ਤਸਕਰਾਂ ਦੀ 5.28 ਕਰੋੜ ਰੁਪਏ ਦੀ ਜਾਇਦਾਦ ਫਰੀਜ਼
09:37 AM Aug 19, 2023 IST
ਪੱਤਰ ਪ੍ਰੇਰਕ
ਤਰਨ ਤਾਰਨ, 18 ਅਗਸਤ
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਦੀ 5.28 ਕਰੋੜ ਰੁਪਏ ਦੀਆਂ ਜਾਇਦਾਦਾਂ ਫਰੀਜ਼ ਕੀਤੀਆਂ ਹਨ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਇਨ੍ਹਾਂ ਸਮਗਲਰਾਂ ਵਿੱਚ ਹਰਜਿੰਦਰ ਸਿੰਘ ਹਥੌੜੀ ਵਾਸੀ ਵਾਂ ਤਾਰਾਸਿੰਘ, ਜੈਪਾਲ ਸਿੰਘ ਗੁਮਟਾ ਵਾਸੀ ਪੱਟੀ, ਸੁਰਜੀਤ ਸਿੰਘ ਉਰਫ ਟੋਲੂ ਵਾਸੀ ਪੱਟੀ , ਜਗਤਾਰ ਸਿੰਘ ਜੱਗਾ ਵਾਸੀ ਖੇਮਕਰਨ, ਕੁਲਦੀਪ ਸਿੰਘ ਸਾਬਾ ਵਾਸੀ ਸ਼ਿੰਗਾਰਪੁਰਾ, ਪ੍ਰਿਤਪਾਲ ਸਿੰਘ ਉਰਫ ਪੀਤਾ ਵਾਸੀ ਹਰੀਕੇ, ਗੁਰਪ੍ਰੀਤ ਸਿੰਘ ਗੋਪੀ ਵਾਸੀ ਹਰੀਕੇ, ਅਕਾਸ਼ਦੀਪ ਸਿੰਘ ਦੀਪੂ ਵਾਸੀ ਬੂਹ ਅਤੇ ਗੁਰਬਾਜ ਸਿੰਘ ਬਾਜਾ ਵਾਸੀ ਮਾਨਿਆਲਾ ਜੈਸਿੰਘ ਦਾ ਨਾਮ ਸ਼ਾਮਲ ਹੈ| ਇਨ੍ਹਾਂ ਸਮਗਲਰਾਂ ਵਿੱਚੋਂ ਕੁਲਦੀਪ ਸਿੰਘ ਸਾਬਾ ਦੀ 93.56 ਲੱਖ ਰੁਪਏ ਦੀ ਸਾਰਿਆਂ ਤੋਂ ਵੱਧ ਜਾਇਦਾਦ ਫਰੀਜ਼ ਕੀਤੀ ਗਈ ਹੈ| ਇਹ ਜਾਣਕਾਰੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦਿੱਤੀ।
Advertisement
Advertisement