ਬਠਿੰਡਾ ’ਚ 27 ਹੋਣਹਾਰ ਔਰਤਾਂ ਸਨਮਾਨਿਤ
ਬਠਿੰਡਾ, 12 ਮਾਰਚ
ਇੰਸਟੀਟਿਊਸ਼ਨ ਆਫ਼ ਇੰਜਨੀਅਰਜ਼ (ਭਾਰਤ) ਦੇ ਮੁਕਾਮੀ ਕੇਂਦਰ ਵੱਲੋਂ ‘ਐਕਸੀਲਰੇਸ਼ਨ ਐਕਸ਼ਨ’ ਥੀਮ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕਨਵੀਨਰ ਡਾ. ਅਮਨਦੀਪ ਕੌਰ ਸਰਾਓ ਅਤੇ ਕੋ-ਕਨਵੀਨਰ ਇੰਜਨੀਅਰ ਗੁਰਪ੍ਰੀਤ ਭਾਰਤੀ ਨੇ ਨੇ ਮਹਿਲਾਵਾਂ ਦੇ ਸਸ਼ਕਤੀਕਰਨ, ਲਿੰਗ ਸਮਾਨਤਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰੋ. ਬਲਜਿੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਡਾ. ਸਵੀਨਾ ਬਾਂਸਲ (ਸਾਬਕਾ ਡੀਨ, ਅਕਾਦਮਿਕ ਅਫੇਅਰਜ਼) ਨੇ ‘ਦੇਸ਼ ਤੇ ਸਮਾਜ ਦੀ ਬਿਹਤਰੀ ਲਈ ਮਹਿਲਾਵਾਂ ਦੀ ਭੂਮਿਕਾ’ ਬਾਰੇ ਆਪਣੇ ਵਿਚਾਰ ਰੱਖੇ। ਵਿਸ਼ੇਸ਼ ਮਹਿਮਾਨ ਸਾਬਕਾ ਲੈਫਟੀਨੈਂਟ ਕਰਨਲ ਸਪਨਾ ਤਿਵਾੜੀ ਨੇ ਸੰਬੋਧਨ ਕਰਦਿਆਂ ਨਾਰੀ ਸ਼ਕਤੀ ਦੇ ਵੱਖ-ਵੱਖ ਰੰਗਾਂ ਦਾ ਵਰਨਣ ਕੀਤਾ।
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ 27 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਭ ਨੇ ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਿਲ ਕਰਕੇ ਸਮਾਜ ਲਈ ਪ੍ਰੇਰਣਾਦਾਇਕ ਯੋਗਦਾਨ ਪਾਇਆ ਸੀ। ਇਸ ਮੌਕੇ ਇੰਜ. ਕਰਤਾਰ ਸਿੰਘ ਬਰਾੜ, ਡਾ. ਟੀ ਐੱਸ ਕਮਲ, ਡਾ. ਜਗਤਾਰ ਸਿੰਘ ਸਿਵੀਆਂ ਅਤੇ ਇੰਜ. ਕਰਨੈਲ ਸਿੰਘ ਨੇ ਵੀ ਮਹਿਲਾਵਾਂ ਦੀ ਤਕਨੀਕੀ ਤੇ ਇੰਜਨੀਅਰਿੰਗ ਖੇਤਰ ਵਿੱਚ ਭੂਮਿਕਾ ਬਾਰੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਰਹਿਮਤ ਕੌਰ ਸਿਵੀਆਂ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਹਰਸਿਮਰਨ ਸਿੰਘ ਨੇ ਕਹੇ।