ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਡ ਮਿੱਲ ਭੋਗਪੁਰ ਨੂੰ 27.10 ਕਰੋੜ ਵਿੱਚ ਪਈ ਟਰਬਾਈਨ ਦੀ ਖ਼ਰਾਬੀ

09:46 PM Jun 29, 2023 IST
featuredImage featuredImage

ਬਲਵਿੰਦਰ ਸਿੰਘ ਭੰਗੂ

Advertisement

ਭੋਗਪੁਰ, 24 ਜੂਨ

ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਟਰਬਾਈਨ ਖ਼ਰਾਬ ਹੋਣ ਕਾਰਨ ਮਿੱਲ ਨੂੰ ਪਏ ਵਿੱਤੀ ਬੋਝ ਨੂੰ ਹੱਲ ਕਰਨ ਲਈ ਸ਼ੂਗਰਫੈੱਡ ਪੰਜਾਬ ਦੇ ਪ੍ਰਬੰਧਕ ਨਿਰਦੇਸ਼ਕ ਅਰਵਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼, ਗਨੇਸ਼ ਇਡੇਬਲਜ ਲਿਮਟਡ ਖੰਨਾ, ਉੱਤਮ ਐਨਰਜੀ ਲਿਮਟਡ ਪੂਨਾ ਅਤੇ ਤ੍ਰਿਵੈਣੀ ਟਰਬਾਈਨ ਲਿਮਟਡ ਦੇ ਅਧਿਕਾਰੀਆਂ ਸ਼ਾਮਲ ਹੋਏ।

Advertisement

ਮੀਟਿੰਗ ਵਿੱਚ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਨੇ ਕਿਹਾ ਗਨੇਸ਼ ਇਡੇਬਲਜ਼ ਨਾਲ ਇਹ ਸਮਝੌਤਾ ਹੋਇਆ ਸੀ ਕਿ ਇਹ ਕੰਪਨੀ ਖੰਡ ਮਿੱਲ ਦੀ ਟਰਬਾਈਨ 17 ਸਾਲ ਇਸ ਆਧਾਰ ‘ਤੇ ਚਲਾਵੇਗੀ ਕਿ ਗੰਨਾ ਸੀਜ਼ਨ ਦੌਰਾਨ ਖੰਡ ਮਿੱਲ ਕੰਪਨੀ ਨੂੰ ਟਰਬਾਈਨ ਚਲਾਉਣ ਲਈ ਬਿਗਾਸ (ਚੂਰਾ) ਦੇਵੇਗੀ ਅਤੇ ਕੰਪਨੀ ਪੈਦਾ ਕੀਤੀ ਬਿਜਲੀ ਮਿੱਲ ਨੂੰ ਦੇਵੇਗੀ। ਇਸ ਗੰਨਾ ਸੀਜ਼ਨ ਵਿੱਚ ਟਰਬਾਈਨ ਖ਼ਰਾਬ ਹੋ ਗਈ ਜਿਸ ਕਰ ਕੇ ਖੰਡ ਮਿੱਲ ਨੂੰ ਚਲਾਉਣ ਲਈ ਮੈਨੇਜਮੈਂਟ ਨੂੰ 9.38 ਕਰੋੜ ਪਾਵਰਕੌਮ ਨੂੰ ਦੇਣੇ ਪਏ। ਇਸ ਲਈ ਜਿਹੜਾ ਖੰਡ ਮਿੱਲ ਨੂੰ ਇਸ ਗੰਨਾ ਸੀਜ਼ਨ ਵਿੱਚ 27.10 ਕਰੋੜ ਦਾ ਵਿੱਤੀ ਜ਼ਿਆਦਾ ਘਾਟਾ ਪਿਆ ਉਸ ਦੀ ਗਣੇਸ਼ ਇਡੇਬਲਜ ਖੰਨਾ ਭਰਪਾਈ ਕਰੇ ਜਿਸ ਤੋਂ ਕੰਪਨੀ ਨੇ ਇਨਕਾਰ ਕਰ ਦਿੱਤਾ ਹੈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਟਰਬਾਈਨ ਜਾਣਬੁੱਝ ਕੇ ਖ਼ਰਾਬ ਨਹੀਂ ਕੀਤੀ ਸਗੋਂ ਕੁਦਰਤੀ ਘਟਨਾ ਕਰ ਕੇ ਖ਼ਰਾਬ ਹੋਈ। ਇਸ ਲਈ ਕੰਪਨੀ ਖੰਡ ਮਿੱਲ ਨੂੰ ਕੋਈ ਵੀ ਪੈਸਾ ਨਹੀਂ ਦੇਵੇਗੀ।

ਖੰਡ ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ ਪੰਮਾ ਨੇ ਕਿਹਾ ਜੇ ਕੰਪਨੀ ਨੇ ਪਿਛਲੀ ਬਣਦੀ ਰਕਮ ਖੰਡ ਮਿੱਲ ਨੂੰ ਨਾ ਦਿੱਤੀ ਤਾਂ ਅੱਗੇ ਤੋਂ ਕੰਪਨੀ ਨੂੰ ਟਰਬਾਈਨ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਮਿੱਲ ਅਦਾਲਤ ਦਾ ਦਰਵਾਜ਼ਾ ਖੜਕਾਵੇਗਾ।

ਸ਼ੂਗਰਫੈੱਡ ਦੇ ਪ੍ਰਬੰਧਕ ਨਿਰਦੇਸ਼ਕ ਅਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਲੀਲਾਂ ਦੀ ਲਿਖਤੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ‘ਤੇ ਧਿਆਨ ਕੇਂਦਰਿਤ ਕਰ ਲਿਆ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਜਾਂ ਤਾਂ ਸਰਕਾਰ ਇਹ ਭਰਪਾਈ ਕਰੇ ਜਾਂ ਸਬੰਧਿਤ ਕੰਪਨੀ ਤੋਂ ਕਰਵਾਏ।

Advertisement
Tags :
ਕਰੋੜ:ਖ਼ਰਾਬੀਟਰਬਾਈਨਭੋਗਪੁਰਮਿੱਲਵਿੱਚ