ਸਕੂਲ ’ਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ
05:42 AM May 08, 2025 IST
ਭੋਗਪੁਰ: ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਸਕਿੱਟਾਂ, ਗੀਤਾਂ, ਕਵਿਤਾ, ਭਾਸ਼ਣ ਅਤੇ ਕੋਰੀਓਗ੍ਰਾਫੀ ਪੇਸ਼ ਕਰਕੇ ਕੰਮ ਹੀ ਪੂਜਾ ਦਾ ਸੁਨੇਹਾ ਦਿੱਤਾ। ਉਨ੍ਹਾਂ ਸਕੂਲ ਦੇ ਮਿਹਨਤਕਸ਼ ਡਰਾਈਵਰਾਂ, ਕੰਡਕਟਰਾਂ, ਚੌਕੀਦਾਰਾਂ ਅਤੇ ਸਫਾਈ ਸੇਵਕਾਂ ਪ੍ਰਤੀ ਆਦਰ-ਮਾਣ ਅਤੇ ਸਤਿਕਾਰ ਦੀ ਭਾਵਨਾ ਜ਼ਾਹਿਰ ਕੀਤੀ। ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਸਦਕਾ ਹੀ ਸਮਾਜ ਅਤੇ ਦੇਸ਼ ਤਰੱਕੀ ਅਤੇ ਖੁਸ਼ਹਾਲੀ ਦਾ ਮਾਰਗ ਅਪਣਾਉਂਦਾ ਹੈ। ਪ੍ਰਿੰਸੀਪਲ ਨਵਦੀਪ ਕੌਰ ਨੇ ਐੱਸਜੀਟੀਪੀ ਪਬਲਿਕ ਸਕੂਲ ਨੂੰ ਹੋਂਦ ਵਿੱਚ ਲਿਆਉਣ ਅਤੇ ਚਾਰ ਚੰਨ ਲਗਾਉਣ ਵਾਲੇ ਹਰ ਵਰਗ ਦੇ ਮਿਹਨਤਕਸ਼ ਲੋਕਾਂ ਨੂੰ ਯਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement