2020 ਦਿੱਲੀ ਦੰਗੇ: ਹਾਈ ਕੋਰਟ ਵੱਲੋਂ ਸਲੀਮ ਖਾਨ ਨੂੰ 10 ਦਿਨਾਂ ਦੀ ਅੰਤਰਿਮ ਜ਼ਮਾਨਤ
ਨਵੀਂ ਦਿੱਲੀ, 28 ਮਾਰਚ
2020 Delhi riots: HC grants 10 days' interim bail to UAPA accused Saleem Khan: ਦਿੱਲੀ ਹਾਈ ਕੋਰਟ ਨੇ 2020 ਦੇ ਦੰਗਿਆਂ ਦੀ ਸਾਜ਼ਿਸ਼ ਰਚਣ ਵਾਲੇ ਤੇ ਯੂਏਪੀਏ ਮਾਮਲੇ ਵਿੱਚ ਗ੍ਰਿਫ਼ਤਾਰ ਸਲੀਮ ਖਾਨ ਨੂੰ 10 ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਤਾਂ ਕਿ ਉਹ ਆਪਣੀ ਧੀ ਦੀ ਕਾਲਜ ਫੀਸ ਲਈ ਫੰਡਾਂ ਦਾ ਪ੍ਰਬੰਧ ਕਰ ਸਕੇ।
ਇਸ ਤੋਂ ਪਹਿਲਾਂ ਸ਼ਰਜੀਲ ਇਮਾਮ, ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖਾਲਿਦ ਸੈਫੀ ਅਤੇ ਉਮਰ ਖਾਲਿਦ ਸਮੇਤ ਕਈ ਹੋਰਾਂ ’ਤੇ ਅਤਿਵਾਦ ਵਿਰੋਧੀ ਕਾਨੂੰਨ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ’ਤੇ ਉੱਤਰ-ਪੂਰਬੀ ਦਿੱਲੀ ਵਿੱਚ ਫਰਵਰੀ 2020 ਵਿੱਚ ਹੋਏ ਦੰਗਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ ਸਨ। ਇਨ੍ਹਾਂ ਦੰਗਿਆਂ ਵਿਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ। ਇਸ ਮਾਮਲੇ ਦੇ ਹੋਰ ਮੁਲਜ਼ਮਾਂ ਵਿੱਚ ਤਾਹਿਰ ਹੁਸੈਨ, ਸਲੀਮ ਖਾਨ, ਇਸ਼ਰਤ ਜਹਾਂ, ਮੀਰਾਂ ਹੈਦਰ, ਗੁਲਫਿਸ਼ਾ ਫਾਤਿਮਾ, ਸ਼ਿਫਾ-ਉਰ-ਰਹਿਮਾਨ, ਆਸਿਫ਼ ਇਕਬਾਲ ਤਨਹਾ, ਸ਼ਾਦਾਬ ਅਹਿਮਦ, ਤਸਲੀਮ ਅਹਿਮਦ, ਸਲੀਮ ਮਲਿਕ, ਅਤਹਰ ਖਾਨ, ਸਫੂਰਾ ਜ਼ਰਗਰ, ਫੈਜ਼ਾਨ ਖਾਨ ਅਤੇ ਨਤਾਸ਼ਾ ਨਰਵਾਲ ਸ਼ਾਮਲ ਹਨ।
ਇਸ ਮਾਮਲੇ ਦੀ ਸੁਣਵਾਈ ਅੱਜ ਜਸਟਿਸ ਨਵੀਨ ਚਾਵਲਾ ਅਤੇ ਸ਼ਲਿੰਦਰ ਕੌਰ ਦੇ ਬੈਂਚ ਨੇ ਕਰਦਿਆਂ ਸਲੀਮ ਖਾਨ ਨੂੰ ਰਾਹਤ ਦਿੱਤੀ ਹੈ ਤਾਂ ਕਿ ਉਹ ਜਾਮੀਆ ਹਮਦਰਦ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਆਪਣੀ ਧੀ ਦੀ ਫੀਸ ਅਦਾ ਕਰਨ ਲਈ ਫੰਡਾਂ ਦਾ ਪ੍ਰਬੰਧ ਕਰ ਸਕੇ।