ਡੇਰੇ ਦਾ ਲੰਗਰ ਖਾਣ ਨਾਲ 10 ਬੱਚਿਆਂ ਸਣੇ 15 ਬਿਮਾਰ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 28 ਮਾਰਚ
ਬੀਤ ਇਲਾਕੇ ਦੇ ਪਿੰਡ ਬੀਣੇਵਾਲ ਵਿੱਚ ਸ਼ੁੱਕਰਵਾਰ ਨੂੰ ਇੱਕ ਧਾਰਮਿਕ ਡੇਰੇ ’ਤੇ ਲਗਾਏ ਗਏ ਲੰਗਰ ਨੂੰ ਖਾਣ ਨਾਲ ਦਸ ਬੱਚਿਆਂ ਸਣੇ ਕੁਲ 15 ਲੋਕ ਬਿਮਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੀਣੇਵਾਲ ਵਿੱਚ ਦਲਿਤ ਬਸਤੀ ਦੇ ਸ਼ਮਸ਼ਾਨ ਘਾਟ ਨੇੜੇ ਪਿੰਡ ਦੇ ਹੀ ਇਕ ਵਿਅਕਤੀ ਨੇ ਜੰਗਲ ਵਿੱਚ ਡੇਰਾ ਬਣਾਇਆ ਹੋਇਆ ਹੈ। ਇਸ ਡੇਰੇ 'ਤੇ ਕਿਸੇ ਸ਼ਰਧਾਲੂ ਵਲੋਂ ਲੰਗਰ ਲਗਾਇਆ ਗਿਆ ਸੀ। ਲੰਗਰ ਖਾਣ ਤੋਂ ਕੁਝ ਮਿੰਟਾਂ ਬਾਅਦ ਹੀ ਬੱਚਿਆਂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਬਹੁਤਿਆਂ ਨੂੰ ਉਲਟੀਆਂ ਅਤੇ ਦਸਤ ਲਗ ਗਏ। ਬਿਮਾਰ ਲੋਕਾਂ ਦੀ ਹਾਲਤ ਦੇਖ ਕੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਐਸ ਐਮ ਓ ਸੰਤੋਖ ਰਾਮ ਮੁਤਾਬਿਕ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲੰਗਰ ਖਾ ਕੇ ਬਿਮਾਰ ਹੋਣ ਵਾਲਿਆਂ ਵਿੱਚ ਪ੍ਰਵੀਨ ਰਾਮ ਪੁੱਤਰ ਜੀਤ ਰਾਮ (17) ਵੀਰ ਪੁੱਤਰ ਜਸਪਾਲ ਸਿੰਘ (8) ਅਮਿਤ ਕੁਮਾਰ ਪੁੱਤਰ ਕਿਸ਼ੋਰ ਚੰਦ(21) ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ(11) ਰੋਹਿਤ ਕੁਮਾਰ ਪੁੱਤਰ ਹਰਬੰਸ ਲਾਲ(12) ਮਨਪ੍ਰੀਤ ਪੁੱਤਰ ਬਲਵੰਤ (7) ਰਾਜਵੀਰ ਪੁੱਤਰ ਸੰਜੀਵ ਕੁਮਾਰ (7), ਹੈਰੀ ਪੁੱਤਰ ਵਿੱਕੀ (10) ਸੁਧੀਰ ਪੁੱਤਰ ਮੋਹਨ ਲਾਲ (35) ਚਰਨ ਸਿੰਘ ਪੁੱਤਰ ਚਮਨ ਲਾਲ (12) ਹਰਨੇਕ ਸਿੰਘ ਪੁੱਤਰ ਤਰਸੇਮ ਸਿੰਘ (55) ਵਿਸ਼ਾਲ ਪੁੱਤਰ ਦੀਪੂ (23) ਹਿਮਾਂਸ਼ੂ ਪੁੱਤਰ ਬਿੱਟੂ (8), ਹਰਜੋਤ ਪੁੱਤਰ ਬਿੱਟੂ (15) ਅਮਰਹੰਸ ਪੁੱਤਰ ਸੰਜੀਵ ਕੁਮਾਰ (9) ਸਾਰੇ ਨਿਵਾਸੀ ਬੀਣੇਵਾਲ ਦੱਸੇ ਜਾਂਦੇ ਹਨ।