ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

15 ਲੱਖ ਦੀ ਠੱਗੀ: ਐੱਸਐੱਸਪੀ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਹੁਕਮ

08:39 AM Mar 16, 2025 IST

ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਮਾਰਚ
ਛਾਉਣੀ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਖਾਤਾਧਾਰਕ ਸੇਵਾਮੁਕਤ ਮਹਿਲਾ ਪ੍ਰਿੰਸੀਪਲ ਨੂੰ 15 ਲੱਖ ਰੁਪਏ ਦੀ ਜਾਅਲੀ ਐੱਫ਼ਡੀਜ਼ ਦੇ ਕੇ ਠੱਗੀ ਮਾਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲੀਸ ਮੁਸਤੈਦ ਹੋ ਗਈ ਹੈ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਸਥਾਨਕ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਮੋਹਿਤ ਧਵਨ ਇਸ ਦੇ ਜ਼ਿਲ੍ਹੇ ਦੇ ਸਭ ਤੋਂ ਤੇਜ਼ ਤਰਾਰ ਪੁਲੀਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ ਇਸ ਮਾਮਲੇ ਵਿੱਚ ਨਾਮਜ਼ਦ ਬੈਂਕ ਮੈਨੇਜਰ ਸੁਨੀਲ ਕੁਮਾਰ ਨੂੰ ਹਾਈ ਕੋਰਟ ਵੱਲੋਂ ਕੁਝ ਦਿਨਾਂ ਲਈ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਉਸਦੀ ਸਹਿਯੋਗੀ ਮਹਿਲਾ ਅਜੇ ਤੱਕ ਫ਼ਰਾਰ ਹੈ। ਪੀੜਤ ਮਹਿਲਾ ਦੇ ਪਤੀ ਪ੍ਰੋ. ਗੁਰਤੇਜ ਸਿੰਘ ਕੋਹਾਰਵਾਲਾ ਨੇ ਪਿਛਲੇ ਦਿਨੀਂ ਐੱਸਐੱਸਪੀ ਨੂੰ ਮਿਲ ਕੇ ਇਸ ਮਾਮਲੇ ਦੀ ਤਫ਼ਤੀਸ਼ ਛੇਤੀ ਮੁਕੰਮਲ ਕਰਨ ਅਤੇ ਮੁਲਜ਼ਮਾਂ ਦੀ ਜਲਦੀ ਗਿਰਫ਼ਤਾਰੀ ਲਈ ਗੁਹਾਰ ਲਾਈ ਸੀ। ਮੁਲਜ਼ਮ ਮੈਨੇਜਰ ਸੁਨੀਲ ਕੁਮਾਰ ਵਾਸੀ ਟੋਹਾਣਾ ਜ਼ਿਲ੍ਹਾ ਫ਼ਤਿਹਾਬਾਦ ਇਸ ਵੇਲੇ ਹੁਸ਼ਿਆਰਪੁਰ ਵਿੱਚ ਤਾਇਨਾਤ ਹੈ ਜਦਕਿ ਪਰਵਿੰਦਰ ਕੌਰ ਵਾਸੀ ਪਿੰਡ ਤੁਰਕਾ ਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਅਜੇ ਵੀ ਫ਼ਰਾਰ ਹੈ। ਪਤਾ ਲੱਗਾ ਹੈ ਕਿ ਪਰਵਿੰਦਰ ਕੌਰ ਕੁਝ ਹੋਰ ਲੋਕਾਂ ਨਾਲ ਵੀ ਇਸੇ ਤਰੀਕੇ ਨਾਲ ਠੱਗੀਆਂ ਮਾਰ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਵਿਭਾਗੀ ਪੜਤਾਲ ਦੌਰਾਨ ਬੈਂਕ ਦੇ ਜਾਂਚ ਅਧਿਕਾਰੀ ਵੱਲੋਂ ਸੁਨੀਲ ਕੁਮਾਰ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ।
ਪੁਲੀਸ ਹੁਣ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੈਂਕ ਦੇ ਹੋਰ ਕਿਹੜੇ ਕਰਮਚਾਰੀਆਂ ਵੱਲੋਂ ਉਕਤ ਕਾਰਵਾਈ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਦਾ ਸਹਿਯੋਗ ਕੀਤਾ ਗਿਆ।

Advertisement

Advertisement