ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 11 ਹਜ਼ਾਰ ਦਾ ਜੁਰਮਾਨਾ
07:56 AM Jul 21, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
ਦਿੱਲੀ ਪੁਲੀਸ ਨੇ ਮੋਟਰਸਾਈਕਲ ਚਲਾਉਣ ਸਮੇਂ ਆਪਣੀ ਪਤਨੀ ਨਾਲ ਜੱਫੀ ਪਾਉਣ ਵਾਲੇ ਵਿਅਕਤੀ ਨੂੰ 11000 ਰੁਪਏ ਜੁਰਮਾਨਾ ਲਾਇਆ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਣ ਮਗਰੋਂ ਦਿੱਲੀ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਵੀਡੀਓ ਵਿੱਚ ਹੈਲਮੇਟ ਪਾਏ ਬਨਿਾ ਔਰਤ ਮੋਟਰਸਾਈਕਲ ਦੀ ਤੇਲ ਵਾਲੀ ਟੈਂਕੀ ਉਪਰ ਬੈਠੀ ਹੋਈ ਹੈ ਤੇ ਦੋਵਾਂ ਵੱਲੋਂ ਹੋਰ ਵਾਹਨਾਂ ਨੂੰ ਓਵਰਟੇਕ ਕੀਤਾ ਗਿਆ। ਦਿੱਲੀ ਪੁਲੀਸ ਨੇ ਦੱਸਿਆ ਕਿ ਵੀਡੀਓ ਦਾ ਨੋਟਿਸ ਲੈਂਦਿਆਂ ਮੋਟਰਸਾਈਕਲ ਖ਼ਤਰਨਾਕ ਢੰਗ ਨਾਲ ਚਲਾਉਣ ਸਮੇਤ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਚਾਲਕ ਨੂੰ 11000 ਦਾ ਜੁਰਮਾਨਾ ਲਾਇਆ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਬਨਿਾ ਹੈਲਮੇਟ ਦੇ ਸਵਾਰੀ ਕਰਨ ਤੇ ਬਨਿਾ ਲਾਇਸੈਂਸ ਡਰਾਈਵਿੰਗ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
Advertisement
Advertisement