ਹੈਰੋਇਨ ਮਾਮਲੇ ’ਚ ਲੋੜੀਂਦਾ ਤਸਕਰ ਗ੍ਰਿਫ਼ਤਾਰ
05:41 AM Mar 30, 2025 IST
ਪੱਤਰ ਪ੍ਰੇਰਕ
ਕਾਲਾਂਵਾਲੀ, 29 ਮਾਰਚ
ਸੀਆਈਏ ਸਟਾਫ ਪੁਲੀਸ ਕਾਲਾਂਵਾਲੀ ਨੇ ਅਸਲ ਤਸਕਰ ਗੋਰਾ ਸਿੰਘ ਵਾਸੀ ਗੁਦਰਾਣਾ ਨੂੰ ਐੱਨਡੀਪੀਐੱਸ ਐਕਟ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਕਾਲਾਂਵਾਲੀ ਦੇ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਉਨ੍ਹਾਂ ਦੇ ਸਟਾਫ਼ ਨੇ ਮੁਲਜ਼ਮ ਨਿਰਮਲ ਉਰਫ਼ ਨਿੰਮਾ ਵਾਸੀ ਗੁਦਰਾਣਾ ਨੂੰ 20.45 ਗ੍ਰਾਮ ਹੈਰੋਇਨ ਸਮੇਤ ਪਿੰਡ ਗੁਦਰਾਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਗੋਰਾ ਸਿੰਘ ਨੇ ਮੁਲਜ਼ਮ ਨਿਰਮਲ ਸਿੰਘ ਨੂੰ ਹੈਰੋਇਨ ਵੇਚੀ ਸੀ। ਮੁਲਜ਼ਮ ਗੋਰਾ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲੀਸ ਰਿਮਾਂਡ ’ਤੇ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
Advertisement
Advertisement