ਅਬੋਹਰ ’ਚ ਚਾਰ ਕੁਇੰਟਲ ਭੁੱਕੀ ਤੇ ਕਾਰ ਬਰਾਮਦ
05:37 AM Apr 02, 2025 IST
ਪੱਤਰ ਪ੍ਰੇਰਕ
ਅਬੋਹਰ, 1 ਅਪਰੈਲ
Advertisement
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿੱਥੇ ਆਮ ਲੋਕ ਅਪਰਾਧ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ, ਉੱਥੇ ਹੀ ਪੁਲੀਸ ਵੀ ਕਾਰਵਾਈ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਸੇ ਤਹਿਤ ਅੱਜ ਸਿਟੀ-2 ਪੁਲੀਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਦੋ ਮੁਲਜ਼ਮ ਅਬੋਹਰ ਬਾਈਪਾਸ ਸੈਲੀਬ੍ਰੇਸ਼ਨ ਦੇ ਪਿਛਲੇ ਪਾਸੇ ਭੁੱਕੀ ਵੇਚਣ ਦੇ ਆਦੀ ਹਨ। ਜਦੋਂ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੌਕੇ ’ਤੇ ਛਾਪਾ ਮਾਰਿਆ ਤਾਂ ਪੁਲੀਸ ਟੀਮ ਨੂੰ 400 ਕਿਲੋ ਭੁੱਕੀ ਅਤੇ ਇੱਕ ਦਿੱਲੀ ਨੰਬਰ ਦੀ ਕਾਰ ਹੌਂਡਾ ਸਿਟੀ ਬਰਾਮਦ ਹੋਈ, ਜਦਕਿ ਮੁਲਜ਼ਮ ਦੂਰੋਂ ਆਉਂਦੀ ਪੁਲੀਸ ਟੀਮ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ। ਪੁਲੀਸ ਨੇ 2 ਮੁਲਜ਼ਮਾਂ ਰਾਜਨ ਵਾਸੀ ਵਰਿਆਮ ਨਗਰ ਅਬੋਹਰ ਅਤੇ ਪ੍ਰਮੋਦ ਵਾਸੀ ਫਾਜ਼ਿਲਕਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Advertisement
Advertisement