ਹਿਮਾਚਲ ਦੇ ਸੇਬ ਉਤਪਾਦਕਾਂ ਦੀ ਨੀਂਦ ਉੱਡੀ
04:28 AM Mar 17, 2025 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਸ਼ਿਮਲਾ, 16 ਮਾਰਚ
ਅਮਰੀਕਾ ਵੱਲੋਂ ਖੇਤੀ ਉਤਪਾਦਾਂ ਸਮੇਤ ਅਮਰੀਕੀ ਵਸਤਾਂ ’ਤੇ ਟੈਕਸ ਘੱਟ ਕਰਨ ਦੀ ਕੀਤੀ ਜਾ ਰਹੀ ਮੰਗ ਤੋਂ ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕ ਕਾਫ਼ੀ ਚਿੰਤਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਵਾਸ਼ਿੰਗਟਨ ਸੇਬ ਉੱਤੇ ਦਰਾਮਦ ਟੈਕਸ ਘੱਟ ਨਹੀਂ ਕਰੇਗੀ ਕਿਉਂਕਿ ਇਹ ਸਥਾਨਕ ਉਪਜ ਲਈ ਹਾਨੀਕਾਰਕ ਸਾਬਤ ਹੋਵੇਗਾ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਦੇ ਸੇਬ ਉੱਤੇ ਦਰਾਮਦ ਟੈਕਸ ਸਾਲ 2023 ਵਿੱਚ 70 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਸੀ ਜਿਸ ਨੂੰ ਹੋਰ ਘਟਾਉਣ ਨਾਲ ਪ੍ਰੀਮੀਅਮ ਘਰੇਲੂ ਸੇਬ ਦਾ ਬਾਜ਼ਾਰ ਸੁੰਗੜ ਜਾਵੇਗਾ। ਫ਼ਲ, ਸਬਜ਼ੀ ਅਤੇ ਫੁੱਲ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਚੌਹਾਨ ਨੇ ਕਿਹਾ ਕਿ ਜੇਕਰ ਵਾਸ਼ਿੰਗਟਨ ਸੇਬ ਸਥਾਨਕ ਪ੍ਰੀਮੀਅਮ ਸੇਬ ਦੇ ਬਰਾਬਰ ਜਾਂ ਉਸ ਨਾਲੋਂ ਵੀ ਥੋੜ੍ਹੀ ਵੱਧ ਕੀਮਤ ’ਤੇ ਉਪਲਬਧ ਹੋਵੇਗਾ ਤਾਂ ਉਪਭੋਗਤਾ ਵਾਸ਼ਿੰਗਟਨ ਸੇਬ ਨੂੰ ਹੀ ਚੁਣਨਗੇ।
Advertisement
Advertisement