ਹਾਦਸੇ ਵਿੱਚ ਵਿਅਕਤੀ ਜ਼ਖ਼ਮੀ
07:40 AM Apr 18, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਪਰੈਲ
ਥਾਣਾ ਸਦਰ ਦੇ ਇਲਾਕੇ ਪਿੰਡ ਗਿੱਲ ਵਿੱੱਚ ਇੱਕ ਟਰੱਕ ਦੀ ਟੱਕਰ ਵੱਜਣ ਕਾਰਨ ਸਾਈਕਲ ਸਵਾਰ ਸਖ਼ਤ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਲ੍ਹਾ ਰਾਏਪੁਰ ਵਾਸੀ ਇਕਬਾਲ ਸਿੰਘ ਆਪਣੇ ਸਾਈਕਲ ’ਤੇ ਪਿੰਡ ਗਿੱਲ ਤੋਂ ਲੁਧਿਆਣਾ ਵੱਲ ਆ ਰਿਹਾ ਸੀ ਤਾਂ ਗਿੱਲ ਨਹਿਰ ਪੁਲ ਕੋਲ ਅਣਪਛਾਤੇ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇਕਬਾਲ ਸਿੰਘ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਟਰੱਕ ਚਾਲਕ ਟਰੱਕ ਸਣੇ ਫਰਾਰ ਹੋ ਗਿਆ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜ਼ਖ਼ਮੀ ਸਾਈਕਲ ਸਵਾਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
Advertisement
Advertisement