ਹਰਿਆਣਾ ਖੇਤੀ ਯੂਨੀਵਰਸਿਟੀ ਦਾ ਨਕਲੀ ਐੱਮਡੀ ਗ੍ਰਿਫ਼ਤਾਰ
05:43 AM Apr 07, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 6 ਅਪਰੈਲ
ਇੱਥੇ ਡਿੰਗ ਥਾਣਾ ਪੁਲੀਸ ਨੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਫਰਜ਼ੀ ਐੱਮਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਜੈ ਕੁਮਾਰ ਵਾਸੀ ਪਿੰਡ ਅਭੋਲੀ ਵਜੋਂ ਹੋਈ ਹੈ। ਡਿੰਗ ਥਾਣਾ ਇੰਚਾਰਜ ਭੀਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਮੋਚੀਵਾਲਾ ਦੇ ਕਿਸਾਨ ਦਯਾ ਰਾਮ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਨੌਜਵਾਨ, ਜੋ ਆਪਣੇ ਆਪ ਨੂੰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਐੱਮਡੀ ਦੱਸ ਕੇ ਪਿੰਡ ਵਿੱਚ ਕਿਸਾਨ ਵਿਕਾਸ ਕੇਂਦਰ ਖੋਲ੍ਹਣ ਦੀ ਗੱਲ ਕਰ ਰਿਹਾ ਹੈ। ਨੌਜਵਾਨ ਨੇ ਇਸ ਸਬੰਧੀ ਉਸ ਕੋਲੋਂ ਵੀਹ ਹਜ਼ਾਰ ਰੁਪਏ ਲਏ ਸਨ। ਨਾ ਉਸ ਨੇ ਕੇਂਦਰ ਖੋਲ੍ਹਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤ ਦੀ ਜਾਂਚ ਕਰਦਿਆਂ ਪੁਲੀਸ ਨੇ ਪਿੰਡ ਅਭੋਲੀ ਦੇ ਵਿਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement