ਹਰਸਿਮਰਤ ਬਾਦਲ ਵੱਲੋਂ ਹਲਕੇ ਦੇ ਪੰਜ ਪਿੰਡਾਂ ਦਾ ਦੌਰਾ
07:22 AM Apr 12, 2025 IST
ਪੱਤਰ ਪ੍ਰੇਰਕ
ਨਥਾਣਾ, 11 ਅਪਰੈਲ
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਸ ਹਲਕੇ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿਛਲੇ ਸਮੇ ਦੌਰਾਨ ਵਿਛੜ ਚੁੱਕੇ ਪਾਰਟੀ ਵਰਕਰਾਂ ਦੇ ਪਰਿਵਾਰਾਂ ਨੂੰ ਮਿਲ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਭਵਿੱਖ ਵਿੱਚ ਪਾਰਟੀ ਵਾਸਤੇ ਵਧੇਰੇ ਸਰਗਰਮੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਪੂਹਲੀ ਵਿੱਚ ਮਾਸਟਰ ਜਗਸੇਰ ਸਿੰਘ, ਢੇਲਵਾਂ ਵਿਖੇ ਜਥੇਦਾਰ ਕਰਮ ਸਿੰਘ, ਗੰਗਾ ਦੇ ਗੁਰਜੰ ਸਿੰਘ, ਨਾਥਪੁਰਾ ਦੇ ਸਾਬਕਾ ਸਰਪਚੰ ਗੁਰਤੇਜ ਸਿੰਘ ਅਤੇ ਭੈਣੀ ਦੀ ਚਰਨਜੀਤ ਕੌਰ ਦੀ ਮੌਤ ’ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਮੈਂਬਰ ਪਾਰਲੀਮੈਂਟ ਨੇ ਆਪਣੇ ਅਖਤਿਆਰ ਕੋਟੇ ’ਚੋਂ ਪਿੰਡ ਭੈਣੀ ਦੀ ਗਊਸ਼ਾਲਾ ਵਾਸਤੇ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਆਗੂ ਜਗਸੀਰ ਸਿੰਘ ਕਲਿਆਣ ਅਤੇ ਗੁਰਭੇਜ ਸਿੰਘ ਸਾਬਕਾ ਸਰਪੰਚ ਹਾਜ਼ਰ ਸਨ।
Advertisement
Advertisement
Advertisement