ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਤ ਸੁਆਮੀ ਜਵਾਲਾ ਦਾਸ ਸਕੂਲ ਵਿੱਚ ਇਨਾਮ ਵੰਡ ਸਮਾਰੋਹ

05:54 AM Apr 21, 2025 IST
featuredImage featuredImage
ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਜਸਵੰਤ ਸਿੰਘ ਗੱਜਣਮਾਜਰਾ।
ਪਰਮਜੀਤ ਸਿੰਘ ਕੁਠਾਲਾਮਾਲੇਰਕੋਟਲਾ, 20 ਅਪਰੈਲ
Advertisement

ਸੰਤ ਸੁਆਮੀ ਜਵਾਲਾ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦਤਪੁਰ ਵਿੱਚ ਸੰਤ ਪਾਲ ਦਾਸ ਦੀ ਅਗਵਾਈ ਅਤੇ ਕਾਰਜਕਾਰੀ ਪ੍ਰਿੰਸੀਪਲ ਅਬਦੁਰ ਰਸ਼ੀਦ ਦੇ ਪ੍ਰਬੰਧਾਂ ਹੇਠ ਇਨਾਮ ਵੰਡ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਵਿਸ਼ੇਸ਼ ਵਿੱਚ ਸਰਪੰਚ ਹਾਕਮ ਸਿੰਘ ਟਿਵਾਣਾ, ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਪ੍ਰੀਤੀ ਗੋਇਲ, ਬੀਐੱਨਓ ਮੁਹੰਮਦ ਅਸਗਰ ਤੇ ਜ਼ਾਹਿਦ ਸ਼ਫੀਕ, ਹੈੱਡ ਮਾਸਟਰ ਗੁਰਜੰਟ ਸਿੰਘ ਤੇ ਮੁਹੰਮਦ ਫ਼ੈਜ਼ਲ, ਹਰਪ੍ਰੀਤ ਸਿੰਘ ਸੱਦੋਪੁਰ, ਸਰਪੰਚ ਅਨਵਾਰ ਖਾਂ ਨੌਧਰਾਣੀ ਅਤੇ ਬਾਬਾ ਚੇਤਨ ਦਾਸ ਆਦਿ ਸ਼ਾਮਲ ਸਨ। ਸ਼ਬਦ ਗਾਇਨ ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਅਬਦੁਰ ਰਸ਼ੀਦ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੇ ਗਿੱਧਾ ਭੰਗੜੇ ਸਮੇਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਅੱਠਵੀਂ ਜਮਾਤ ਦੇ ਆਪੋ ਆਪਣੇ ਸੈਕਸ਼ਨਾਂ ਵਿਚੋਂ ਮੋਹਰੀ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਸੰਤ ਪਾਲ ਦਾਸ ਨੇ ਵਿਧਾਇਕ ਗੱਜਣਮਾਜਰਾ ਨੂੰ ਸਕੂਲ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਲੈਕਚਰਾਰ ਅਜੈ ਸ਼ਰਮਾ, ਪ੍ਰਦੀਪ ਕੁਮਾਰ, ਚਮਕੌਰ ਸਿੰਘ, ਮੁਹੰਮਦ ਮੁਸਤਫ਼ਾ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਮੁਹੰਮਦ ਸਾਬਰ, ਪਵਿੱਤਰ ਸਿੰਘ, ਮੁਹੰਮਦ ਯਾਮੀਨ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਤੇਜ ਸਿੰਘ, ਸ਼ਮਸ਼ਾਦ ਅਲੀ, ਓਮੇਸ਼ ਕੁਮਾਰ, ਵਿਨੈ ਪੁਰੀ, ਨਜ਼ੀਰਾ, ਮਨਦੀਪ ਕੌਰ, ਮੀਨੂੰ ਰਾਣੀ, ਪ੍ਰਭਜੋਤ ਕੌਰ ਤੇ ਹਰਵੀਰ ਕੌਰ ਆਦਿ ਹਾਜ਼ਰ ਸਨ।

Advertisement
Advertisement