ਅੰਮ੍ਰਿਤਪਾਲ ਕੌਰ ਨੂੰ ਸੇਵਾਮੁਕਤੀ ’ਤੇ ਨਿੱਘੀ ਵਿਦਾਇਗੀ
ਸੰਗਰੂਰ: ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅੱਜ ਸੁਪਰਡੈਂਟ ਅੰਮ੍ਰਿਤਪਾਲ ਕੌਰ ਨੂੰ ਸੇਵਾਮੁਕਤੀ ਮੌਕੇ ਮਨੀਸਟੀਰੀਅਲ ਸਰਵਿਸਿਜ਼ ਯੂਨੀਅਨ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇੱਕ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਵਿਸੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਹ ਸਮਾਗਮ ਐਸੋਸੀਏਸ਼ਨ ਦੇ ਸਰਪ੍ਰਸਤ ਸੁਪਰਡੈਂਟ ਬਲਵਿੰਦਰ ਅੱਤਰੀ, ਜਸਵਿੰਦਰ ਕੌਰ ਸੁਪਰਡੈਂਟ, ਜੋਗਿੰਦਰ ਸਿੰਘ ਨਾਜਰ, ਜੀਵਨ ਕੁਮਾਰ ਜਨਰਲ ਸਕੱਤਰ ਦੀ ਸਾਂਝੀ ਦੇਖਰੇਖ ਹੇਠ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਅੰਮ੍ਰਿਤਪਾਲ ਕੌਰ ਵੱਲੋਂ ਕੀਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਲੀਨ ਕੌਰ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਗੁਰਪਿਆਰ ਸਿੰਘ, ਸੁਰਜੀਤ ਕੌਰ, ਅਮਰਜੀਤ ਕੌਰ ਤੇ ਰਣਜੀਤ ਕੌਰ ਆਦਿ ਨੇ ਅੰਮ੍ਰਿਤਪਾਲ ਕੌਰ ਦਾ ਸਨਮਾਨ ਕੀਤਾ। ਸਮਾਗਮ ਵਿੱਚ ਖਜ਼ਾਨਚੀ ਸੁਖਵਿੰਦਰ ਸਿੰਘ, ਨੀਤੂ ਸੈਣੀ ਸੀਨੀਅਰ ਸਹਾਇਕ, ਪ੍ਰਵੀਨ ਸਚਦੇਵਾ ਤੇ ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ