ਸੰਜੀਵ ਪੋਲਿੰਗ ਬੂਥ ਕਮੇਟੀ ਦੇ ਪ੍ਰਧਾਨ ਬਣੇ
07:17 AM Apr 07, 2025 IST
ਪਠਾਨਕੋਟ: ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਮਾਮੂਨ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੋਲਿੰਗ ਬੂਥ ਕਮੇਟੀ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਨੇ ਦੱਸਿਆ ਕਿ ਭਾਵੇਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਸਾਲ 2027 ਵਿੱਚ ਹੋਣੀਆਂ ਹਨ ਪਰ ਪਾਰਟੀ ਵੱਲੋਂ ਪਹਿਲਾਂ ਹੀ ਇਸ ਪਿੰਡ ਦੇ ਬੂਥ ਨੰਬਰ-123 ਦੀ ਬੂਥ ਕਮੇਟੀ ਬਣਾ ਦਿੱਤੀ ਗਈ ਹੈ ਜੋ ਚੋਣਾਂ ਸਮੇਂ ਤੱਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਪ੍ਰਧਾਨ ਸੰਜੀਵ ਕੁਮਾਰ ਤਾਰਾ, ਉਪ-ਪ੍ਰਧਾਨ ਵਿਕਰਮ ਸਿੰਘ ਤੇ ਪਵਨ ਕੁਮਾਰ, ਜਨਰਲ ਸਕੱਤਰ ਸੁਨੀਲ ਭਾਰਦਵਾਜ, ਸਕੱਤਰ ਪੰਕਜ ਗੁਲੇਰੀਆ ਤੇ ਸ਼ੇਰੂ ਚੁਣੇ ਗਏ ਹਨ ਜਦ ਕਿ ਕਾਰਜਕਾਰਨੀ ਵਿੱਚ ਦੀਪਕ ਰਾਜਪੂਤ, ਪਵਨ ਕੁਮਾਰ, ਸੌਰਵ ਕੁਮਾਰ, ਰੂਪ ਲਾਲ, ਉਂਕਾਰ ਸਿੰਘ ਅਤੇ ਅਮਿਤ ਸਿੰਘ ਨੂੰ ਮੈਂਬਰ ਵਜੋਂ ਲਿਆ ਗਿਆ ਹੈ। ਚੋਣ ਕਮਿਸ਼ਨ ਨਾਲ ਗੱਲਬਾਤ ਕਰਨ ਦੇ ਅਧਿਕਾਰ ਰਿੰਕਾ ਨੂੰ ਦਿੱਤੇ ਗਏ ਹਨ। -ਪੱਤਰ ਪ੍ਰੇਰਕ
Advertisement
Advertisement