ਸੜਕ ਹਾਦਸੇ ’ਚ ਦੋ ਹਲਾਕ; ਇਕ ਜ਼ਖ਼ਮੀ
04:47 AM Apr 26, 2025 IST
ਬੀਰ ਇੰਦਰ ਸਿੰਘ ਬਨਭੌਰੀ
Advertisement
ਸੁਨਾਮ ਊਧਮ ਸਿੰਘ ਵਾਲਾ, 25 ਅਪਰੈਲ
ਇੱਥੇ ਨੇੜਲੇ ਪਿੰਡ ਨਮੋਲ ਵਿੱਚ ਬੀਤੀ ਰਾਤ ਸੜਕ ਹਾਦਸੇ '’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨਾਂ ਦੇ ਪੋਸਟਮਾਰਟਮ ਮੌਕੇ ਪੁਲੀਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਇਕ ਮੋਟਰ ਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਸੁਨਾਮ ਤੋਂ ਪਿੰਡ ਨਮੋਲ ਜਾ ਰਹੇ ਸਨ। ਪਿੰਡ ਨਮੋਲ ਦੇ ਨੇੜੇ ਹੀ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਗੁਰਦੀਪ ਸਿੰਘ (25) ਪੁੱਤਰ ਨਾਹਰ ਸਿੰਘ ਅਤੇ ਚਮਕੌਰ ਸਿੰਘ (34) ਪੁੱਤਰ ਪ੍ਰਮਾਤਮਾ ਸਿੰਘ ਦੋਵੇਂ ਵਾਸੀ ਪਿੰਡ ਨਮੋਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਨਮੋਲ ਦਾ ਹੀ ਸੋਨੀ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਸਿਵਲ ਹਸਪਤਾਲ ਸੁਨਾਮ ਵਿਖੇ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement