ਸੀਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਤੇ ਅਜੈ ਭਵਨ ਵੱਲੋਂ ਪ੍ਰਦਰਸ਼ਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਅਪਰੈਲ
ਅੱਜ ਇਥੋਂ ਦੇ ਬਖਸ਼ੀਵਾਲਾ ਰੋਡ ’ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਵੱਲੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਅਮਰੀਕੀ ਵਣਜ ਮੰਤਰੀ ਦੀ ਭਾਰਤ ਫੇਰੀ ਵਿਰੁੱਧ ਪ੍ਰਦਰਸ਼ਨ ਕੀਤਾ। ‘ਜੇਡੀ ਵੈਂਸ ਵਾਪਸ ਜਾਓ, ਖੇਤੀ ਬਚਾਓ ਦੇਸ਼ ਬਚਾਓ’ ਦੇ ਨਾਅਰੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾਈ ਆਗੂ ਹਰਦੇਵ ਸਿੰਘ ਬਖਸ਼ੀਵਾਲਾ , ਕੁੱਲ ਹਿੰਦ ਕਿਸਾਨ ਪੰਜਾਬ ਦੇ ਐਡਵੋਕੇਟ ਮਿੱਤ ਸਿੰਘ ਜਨਾਲ ਨੇ ਕਿਹਾ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਣਜ ਮੰਤਰੀ ਦੀ ਫੇਰੀ ਦਾ ਮਕਸਦ ਕੇਂਦਰ ਦੀ ਸਰਕਾਰ ਤੇ ਦਬਾਅ ਪਾ ਕੇ ਭਾਰਤੀ ਬਾਜ਼ਾਰ ਵਿੱਚ ਅਮਰੀਕਾ ਦੀਆਂ ਖੇਤੀ ਜਿਣਸਾਂ, ਮੱਕੀ, ਕਪਾਹ, ਸੋਇਆਬੀਨ, ਚੌਲ, ਦਾਲਾਂ, ਤੇਲ ਬੀਜ, ਦੁੱਧ ਤੋਂ ਬਣਨ ਵਾਲੀਆਂ ਵਸਤੂਆਂ ਲਈ ਭਾਰਤੀ ਬਾਜ਼ਾਰ ਵਿੱਚ ਵੇਚਣ ਲਈ ਰਾਹ ਪੱਧਰਾ ਕਰਵਾਉਣਾ ਹੈ। ਉਨਾਂ ਦੋਸ਼ ਲਾਇਆ ਕਿ
ਇਸ ਨਾਲ ਭਾਰਤ ਦੀ ਖੇਤੀ ਦਾ ਦਮ ਘੁੱਟ ਜਾਵੇਗਾ। ਆਗੂਆਂ ਨੇ ਕਿਹਾ ਕਿ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਨ ਦਬਾਅ ਹੇਠ ਪਹਿਲਾਂ ਹੀ ਹਰ ਪੱਖੋਂ ਅਮਰੀਕਾ ਦੀ ਪਿੱਛਲਗ ਬਣ ਚੁੱਕੀ ਹੈ,
ਆਗੂਆਂ ਨੇ ਕਿਹਾ ਕਿ ਅਮਰੀਕੀ ਮਾਲ ਤੇ ਆਯਤ ਕਰਾਂ ’ਚ ਕਮੀ ਨਾਲ ਭਾਰਤ ਦਾ ਕਿਸਾਨ ਅਮਰੀਕੀ ਖੇਤੀ ਜਿਣਸਾਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋਣਗੇ। ਇਸ ਮੌਕੇ ਪ੍ਰਗਟ ਸਿੰਘ ਗੰਢੂਆਂ, ਨਿਰਮਲ ਸਿੰਘ, ਜਗਦੀਸ਼ ਸਿੰਘ ਬਖਸ਼ੀਵਾਲਾ, ਦਲਜੀਤ ਸਿੰਘ ਗਿੱਲ, ਹਰਭਗਵਾਨ ਸ਼ਰਮਾ, ਰਾਮ ਸਿੰਘ ਰੰਗ ਸਾਜ਼ ਆਦਿ ਹਾਜ਼ਰ ਸਨ।