ਸਿੱਖਿਆ ਵਿਭਾਗ ਦੀ ਟੀਮ ਵੱਲੋਂ ਦੋ ਦੁਕਾਨਾਂ ਸੀਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਸਿੱਖਿਆ ਵਿਭਾਗ ਨੇ ਸਕੂਲਾਂ ਦੇ ਨਾਂ ਵਾਲੀਆਂ ਕਿਤਾਬਾਂ ਅਤੇ ਵਰਦੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਦੇ ਦੋਸ਼ ਹੇਠ ਦੋ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਵਿਭਾਗ ਦੀ ਟੀਮ ਨੇ ਇਨ੍ਹਾਂ ਦੋਵਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟੋਰੇਟ ਦੇ ਹੁਕਮਾਂ ਤੋਂ ਬਾਅਦ ਵੀ ਸਕੂਲਾਂ ਦੀ ਮਨਮਾਨੀ ਜਾਰੀ ਹੈ। ਇਸ ਕਾਰਵਾਈ ਵਿੱਚ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਅਧਿਕਾਰੀ ਵੀ ਸ਼ਾਮਲ ਸਨ। ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ 60 ਫੁੱਟਾ ਰੋਡ ਸਥਿਤ ਸ੍ਰੀ ਰਾਮ ਮਾਡਰਨ ਪਬਲਿਕ ਸਕੂਲ ਅਤੇ ਸੰਜੇ ਐਨਕਲੇਵ ਸਥਿਤ ਕੇਪੀ ਪਬਲਿਕ ਸਕੂਲ ਬਾਰੇ ਪਿਛਲੇ ਦੋ-ਤਿੰਨ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਕਾਰਨ ਉਨ੍ਹਾਂ ਸਕੂਲਾਂ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ। ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ 60 ਫੀਟ ਰੋਡ ’ਤੇ ਸਥਿਤ ਸ੍ਰੀ ਰਾਮ ਮਾਡਰਨ ਪਬਲਿਕ ਸਕੂਲ ਅਤੇ ਸੰਜੇ ਐਨਕਲੇਵ ਸਥਿਤ ਕੇਪੀ ਪਬਲਿਕ ਸਕੂਲ ਬਾਰੇ ਪਿਛਲੇ ਦੋ-ਤਿੰਨ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਕਾਰਨ ਉਨ੍ਹਾਂ ਸਕੂਲਾਂ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਵਿਭਾਗ ਨੇ ਸਕੂਲਾਂ ਤੋਂ ਦਸਤਾਵੇਜ਼ ਮੰਗੇ, ਜਿਸ ਸਬੰਧੀ ਸ੍ਰੀ ਰਾਮ ਸਕੂਲ ਵੱਲੋਂ ਵਿਭਾਗ ਨੂੰ ਦਸਤਾਵੇਜ਼ ਸੌਂਪੇ ਗਏ ਹਨ। ਇਸ ਦੇ ਨਾਲ ਹੀ ਕੇਪੀ ਪਬਲਿਕ ਸਕੂਲ ਨੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਸ਼ਾਮ ਤੱਕ ਦਾ ਸਮਾਂ ਮੰਗਿਆ ਹੈ। ਨਿਰੀਖਣ ਤੋਂ ਬਾਅਦ ਵਿਭਾਗ ਨੇ ਸਕੂਲ ਦੇ ਬਾਹਰ ਚੱਲ ਰਹੀਆਂ ਦੁਕਾਨਾਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਪਤਾ ਲੱਗਾ ਕਿ ਸ੍ਰੀ ਰਾਮ ਸਕੂਲ ਅਤੇ ਕੇਪੀ ਪਬਲਿਕ ਸਕੂਲ ਨੇੜੇ ਦੁਕਾਨਾਂ ’ਤੇ ਸਕੂਲ ਦੇ ਨਾਂ ’ਤੇ ਕਾਪੀਆਂ ਅਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਹੋਏ ਸ੍ਰੀ ਰਾਮ ਸਕੂਲ ਦੇ ਕੋਲ ਇੱਕ ਦੁਕਾਨ ਅਤੇ ਕੇਪੀ ਪਬਲਿਕ ਸਕੂਲ ਦੇ ਕੋਲ ਇੱਕ ਦੁਕਾਨ ਨੂੰ ਸੀਲ ਕਰ ਦਿੱਤਾ।