ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਲੋਕ ਮੁਹਿੰਮ ਸ਼ੁਰੂ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 9 ਅਪਰੈਲ
ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਅੱਜ ਇੱਥੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਭੁੱਲੇਵਾਲ ਰਾਠਾਂ ਦੇ ਸਮਰਥਕਾਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਆਗਾਜ਼ ਕਰ ਦਿੱਤਾ ਗਿਆ ਹੈ ਜਿਸ ਤਹਿਤ ਪਾਰਟੀ ਦੀ ਨਵੀਂ ਭਰਤੀ ਆਧਾਰ ਕਾਰਡ ਅਤੇ ਪੈਨ ਕਾਰਡ ਦਾ ਨੰਬਰ ਦਰਜ ਕਰ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਨੂੰ ਵਪਾਰੀ ਮਾਨਸਿਕਤਾ ਵਾਲੇ ਆਗੂਆਂ ਨੇ ਆਪਣੇ ਨਿੱਜੀ ਹਿਤਾਂ ਲਈ ਵਰਤਿਆ ਹੈ ਜਿਸ ਦੇ ਖਿਲਾਫ਼ ਪਾਰਟੀ ਦੇ ਇਮਾਨਦਾਰ ਕੇਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਇਸ ਮੌਕੇ ਬੂਟਾ ਸਿੰਘ ਅਲੀਪੁਰ ,ਹਰਜੀਤ ਸਿੰਘ ਭਾਰਤਪੁਰ, ਰਜਿੰਦਰ ਸਿੰਘ ਸ਼ੂਕਾ, ਮਹਿੰਦਰ ਸਿੰਘ ਡੰਡੇਵਾਲ, ਬਗੀਚਾ ਸਿੰਘ, ਮਾਸਟਰ ਬਲਬੀਰ ਸਿੰਘ,ਜੈ ਚੰਦ ਕਟਾਰੀਆ, ਮੋਹਣ ਸਿੰਘ ਪਨਾਮ, ਅਮਰੀਕ ਸਿੰਘ ਦਦਿਆਲ, ਦਲਜੀਤ ਸਿੰਘ ਗੋਲੇਵਾਲ, ਜੁਝਾਰ ਸਿੰਘ ਚੱਕ ਸਿੰਘਾ ਤੇ ਮਨਜੀਤ ਸਿੰਘ ਚੱਕ ਸਿੰਘ ਆਦਿ ਸਮੇਤ ਅਨੇਕਾ ਇਲਾਕਾ ਵਾਸੀ ਹਾਜ਼ਰ ਸਨ।