ਸ਼ਾਹਕੋਟ ’ਚ ਤਰਕਸ਼ੀਲ ਮੇਲਾ ਭਲਕੇ
07:28 AM Feb 01, 2025 IST
ਪੱਤਰ ਪ੍ਰੇਰਕ
ਸ਼ਾਹਕੋਟ, 31 ਜਨਵਰੀ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਇੱਥੋਂ ਦੇ ਬੱਸ ਅੱਡੇ ਦੇ ਨਜ਼ਦੀਕ 2 ਫਰਵਰੀ ਨੂੰ ਤਰਕਸ਼ੀਲ ਮੇਲਾ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ ਮੁਖੀ ਮਨਜੀਤ ਮਲਸੀਆਂ,ਬਿੱਟੂ ਰੂਪੇਵਾਲੀ,ਸੁਖਵਿੰਦਰ ਬਾਗਪੁਰ,ਪ੍ਰਿਤਪਾਲ ਬਾਗਪੁਰ,ਹਰਜਿੰਦਰ ਬਾਗਪੁਰ ਅਤੇ ਅਮਨਦੀਪ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਲੇ ਦੇ ਸਭ ਪ੍ਰਬੰਧ ਮੁਕੰਮਲ ਕੀਤੀ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਣ ਵਾਲਾ ਨਾਟਕ ਜਿਸ ਲਾਹੌਰ ਨਹੀ ਦੇਖਿਆ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਨਕਲਾਬੀ ਗੀਤ, ਸੰਗੀਤ, ਕਵਿਤਾਵਾਂ ਅਤੇ ਇਕ ਨਿਜੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਵੀ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ।
Advertisement
Advertisement