ਸ਼ਹੀਦ ਹਮੇਸ਼ਾ ਸਿੱਖ ਕੌਮ ਨੂੰ ਸੇਧ ਦਿੰਦੇ ਰਹਿਣਗੇ: ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਘਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ। ਉਨ੍ਹਾਂ ਇਸ ਸਮੇਂ ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ, ਪੁੱਤਰ ਹਰੀ ਸਿੰਘ ਕਾਉਂਕੇ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਸਾਬਕਾ ਵਿਧਾਇਕ ਐਸਆਰ ਕਲੇਰ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਜਥੇਦਾਰ ਗੜਗੱਜ ਨੇ ਭਾਈ ਕਾਉਂਕੇ ਦੇ ਘਰ ਨੂੰ ਸਿਜਦਾ ਕਰਦਿਆਂ ਕਿਹਾ ਕਿ ਇਹ ਘਰ ਭਾਗਾਂ ਵਾਲਾ ਹੈ ਜਿਸ ਨੇ ਭਾਈ ਕਾਉਂਕੇ ਵਰਗੀ ਪੰਥਕ ਸ਼ਖ਼ਸੀਅਤ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੀ ਦੋ ਮਾਮੇ ਸ਼ਹੀਦ ਹੋਏ ਹਨ ਅਤੇ ਉਹ ਬਿਹਤਰ ਢੰਗ ਨਾਲ ਹਾਲਾਤਾਂ ਨੂੰ ਸਮਝ ਸਕਦੇ ਹਨ। ਸਿੱਖ ਕੌਮ ਨੇ ਕਦੇ ਵੀ ਆਪਣੇ ਸ਼ਹੀਦ ਨਹੀਂ ਵਿਸਾਰੇ, ਸਿਸਟਮ ਜਿਹੋ ਜਿਹਾ ਵੀ ਰਿਹਾ ਹੋਵੇ ਪਰ ਸ਼ਹੀਦ ਹਮੇਸ਼ਾ ਦਿਲ ਵਿੱਚ ਹਨ। ਇਹ ਸ਼ਹੀਦ ਹਮੇਸ਼ਾ ਕੌਮ ਨੂੰ ਸੇਧ ਦਿੰਦੇ ਰਹਿਣਗੇ ਅਤੇ ਇਨ੍ਹਾਂ ਦਾ ਹੱਥ ਹਮੇਸ਼ਾ ਸਾਡੇ ਸਿਰ 'ਤੇ ਹੈ। ਉਨ੍ਹਾਂ ਕਿਹਾ ਕਿ ਸ਼ਹਾਦਤਾਂ ਪਹਿਲਾਂ ਵੀ ਹੋਈਆਂ ਤੇ ਹੁਣ ਵੀ ਹੋ ਰਹੀਆਂ ਅਤੇ ਅਗਾਂਹ ਭਵਿੱਖ ਵਿੱਚ ਵੀ ਰਿਹ ਰੁਕਣੀਆਂ ਨਹੀਂ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਸਿੱਖਾਂ ਦਾ ਹੋਣ ਦੇ ਬਾਵਜੂਦ ਅਧਿਕਾਰ ਸਭ ਨੂੰ ਸਨ। ਇਹੋ ਜਿਹਾ ਰਾਜ ਦੁਨੀਆਂ ਭਰ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਸੁੱਖ ਨਾਲ ਵਸਣ। ਪੰਜਾਬ ਤਾਂ ਹਮੇਸ਼ਾ ਭਾਈਚਾਰੇ ਦੀ ਮਿਸਾਲ ਰਿਹਾ ਹੈ। ਸ਼ਹਦਾਤਾਂ ਨੇ ਕਦੇ ਸਿੱਖ ਕੌਮ ਨੂੰ ਡੋਲਣ ਨਹੀਂ ਦਿੱਤਾ ਇਹ ਦਿੜ੍ਹਤਾ ਦਿੰਦੀਆਂ। ਇਸ ਮੌਕੇ ਸਰਪ੍ਰੀਤ ਸਿੰਘ ਕਾਉਂਕੇ, ਮਨਦੀਪ ਸਿੰਘ ਗਾਲਿਬ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਮਨਜਿੰਦਰ ਸਿੰਘ ਮਨੀ, ਸਰਪੰਚ ਚਰਨਜੀਤ ਕੌਰ ਕਾਉਂਕੇ, ਦਲਜੀਤ ਸਿੰਘ ਪੋਨਾ, ਗੁਰਿੰਦਰ ਸਿੰਘ ਰੂਮੀ, ਗੁਰਦੀਪ ਸਿੰਘ ਕਾਉਂਕੇ ਤੇ ਹੋਰ ਹਾਜ਼ਰ ਸਨ।\B
ਕੈਪਸ਼ਨ: \B