ਸ਼ਰਾਬ ਚੋਰੀ ਕਰਨ ਦੇ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ
05:47 AM May 01, 2025 IST
ਪੱਤਰ ਪ੍ਰੇਰਕ
ਕਾਲਾਂਵਾਲੀ, 30 ਅਪਰੈਲ
ਥਾਣਾ ਔਢਾਂ ਪੁਲੀਸ ਨੇ ਠੇਕੇ ਦਾ ਤਾਲਾ ਤੋੜ ਕੇ ਸ਼ਰਾਬ ਚੋਰੀ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰੇਲੂ ਰਾਮ ਉਰਫ਼ ਰਾਹੁਲ ਵਾਸੀ ਮੋੜਾਂਵਾਲੀ, ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਥਾਣਾ ਔਢਾਂ ਦੇ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ 6 ਮਾਰਚ 2024 ਨੂੰ ਅਮਿਤ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਭਾਦਰਾ ਜ਼ਿਲ੍ਹਾ ਹਨੂੰਮਾਨਗੜ੍ਹ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਔਢਾਂ ਵਿੱਚ ਸ਼ਰਾਬ ਦੇ ਠੇਕੇ ਦਾ ਇੰਚਾਰਜ ਹੈ। ਪਿੰਡ ਸਾਲਮਖੇੜਾ ਵਿੱਚ ਇੱਕ ਹੋਰ ਦੁਕਾਨ ਹੈ। ਸੇਲਜ਼ਮੈਨ ਤਰਸੇਮ ਸਿੰਘ ਵਾਸੀ ਸਾਲਮਖੇੜਾ ਦੁਕਾਨ ਨੂੰ ਤਾਲਾ ਲਾ ਕੇ ਰਾਤ 11 ਵਜੇ ਘਰ ਚਲਾ ਗਿਆ। ਜਦੋਂ ਉਹ ਸਵੇਰੇ 7 ਵਜੇ ਪਹੁੰਚਿਆ ਤਾਂ ਉਸਨੇ ਤਾਲਾ ਟੁੱਟਿਆ ਹੋਇਆ ਦੇਖਿਆ। ਦੁਕਾਨ ਤੋਂ ਸ਼ਰਾਬ ਦੇ ਡੱਬੇ ਚੋਰੀ ਹੋ ਗਏ ਸਨ। ਇਸ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
Advertisement
Advertisement