ਸ਼ਮਸ਼ਾਨਘਾਟ ਮਾਮਲੇ ’ਚ ਨਿਰਮਲ ਸਿੰਘ ਨੂੰ ਜ਼ਮਾਨਤ ਮਿਲੀ
05:32 AM Apr 24, 2025 IST
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 23 ਅਪਰੈਲ
ਪਿੰਡ ਸਿਆਲੂ ਵਿੱਚ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੀਆਂ ਮੜ੍ਹੀਆਂ ਨੂੰ ਪੁੱਟਣ ਅਤੇ ਦਰੱਖ਼ਤ ਵੱਢਣ ਦੇ ਮਾਮਲੇ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਨਿਰਮਲ ਸਿੰਘ ਨੂੰ ਅੱਜ ਪਟਿਆਲਾ ਦੀ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਹੈ। ਇਹ ਜਾਣਕਾਰੀ ਨਿਰਮਲ ਸਿੰਘ ਦੇ ਵਕੀਲ ਜਸਪਾਲ ਸਿੰਘ ਕਾਮੀ ਕਲਾਂ ਵੱਲੋਂ ਮੀਡੀਆ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਵਗ਼ੈਰਾ ਇਨਸਾਫ਼ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਅਦਾਲਤਾਂ ਉਪਰ ਪੂਰਾ ਭਰੋਸਾ ਹੈ। ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਸਿਆਲੂ ਨੇ ਦੱਸਿਆ ਕਿ ਪਿੰਡ ਵਿੱਚ ਵੱਖ ਵੱਖ ਜਾਤੀਆਂ ਦੇੇ ਤਿੰਨ ਸ਼ਮਸ਼ਾਨਘਾਟ ਹਨ, ਸਾਰਿਆਂ ਦੀ ਰਜ਼ਾਮੰਦੀ ਸੀ ਕਿ ਪਿੰਡ ’ਚ ਇਕ ਸ਼ਮਸ਼ਾਨਘਾਟ ਬਣਾਇਆ ਜਾਵੇ ਤਾਂ ਜੋ ਜਾਤ ਪਾਤ ਖ਼ਤਮ ਕੀਤੀ ਜਾ ਸਕੇ ਅਤੇ ਦੂਜੀਆਂ ਥਾਵਾਂ ਨੂੰ ਕਿਸੇ ਹੋਰ ਕੰਮ ਲਈ ਵਰਤਿਆ ਜਾ ਸਕੇ।
Advertisement
Advertisement