ਸਰਪੰਚਾਂ ਨੇ ਚੇਅਰਮੈਨ ਕੋਲ ਦਰਦ ਫਰੋਲਿਆ
07:25 AM Apr 04, 2025 IST
ਧੂਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਤਰਸੇ ਧੂਰੀ ਹਲਕੇ ਤੋਂ ਦਰਜ਼ਨਾਂ ਸਰਪੰਚਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨਾਲ ਮੀਟਿੰਗ ਕਰਕੇ ਆਪਣਾ ਦਰਦ ਫਰੋਲਿਆ। ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਨੇ ਦੱਸਿਆ ਕਿ ਸਰਪੰਚਾਂ ਨੂੰ ਨਾਰਾਜ਼ਗੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਧੂਰੀ ਦੇ ਨੁਮਾਇੰਦੇ ਵੀ ਹਨ, ਜਿਨ੍ਹਾਂ ਕੋਲ ਸਿੱਧੇ ਤੌਰ ’ਤੇ ਸਮੱਸਿਆਵਾਂ ਰੱਖਣੀਆਂ ਤੇ ਹੱਲ ਕਰਵਾਉਣੀਆਂ ਉਨ੍ਹਾਂ ਦਾ ਹੱਕ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਅਗਲੇ ਪੰਜ ਚਾਰ ਦਿਨਾਂ ’ਚ ਮੁੱਖ ਮੰਤਰੀ ਨਾਲ ਸਰਪੰਚਾਂ ਦੀ ਮੀਟਿੰਗ ਦਾ ਭਰੋਸਾ ਦਿੰਦਿਆਂ ਸਰਪੰਚਾਂ ਨੂੰ ਕਿਸੇ ਵੀ ਤਰ੍ਹਾਂ ਸਮੱਸਿਆ ਦਰਪੇਸ਼ ਨਾ ਆਉਣ ਦੇਣ ਦਾ ਵਾਅਦਾ ਕੀਤਾ। -ਪੱਤਰ ਪ੍ਰੇਰਕ
Advertisement
Advertisement