ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰੇਰਿਆ
ਦੇਵਿੰਦਰ ਸਿੰਘ ਜੱਗੀ
ਪਾਇਲ, 25 ਮਾਰਚ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਈਸੜੂ ਵਿੱਚ ਜ਼ਿਲ੍ਹਾ ਪੱਧਰੀ ਦਾਖਲਾ ਮੁਹਿੰਮ ਤਹਿਤ ਦਾਖਲਾ ਵੈਨ ਪਹੁੰਚਣ ’ਤੇ ਸਕੂਲ ਮੁਖੀ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਇਸ ਦਾਖਲਾ ਮੁਹਿੰਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੋਧ ਸਿੰਘ ਖੰਗੂੜਾ ਬੀਪੀਈਓ ਖੰਨਾ-1 ਅਤੇ ਖੰਨਾ-2, ਅਵਤਾਰ ਸਿੰਘ ਦੈਹਿੜੂ, ਬਲਦੇਵ ਸਿੰਘ, ਜਗਜੀਤ ਸੈਣੀ ਅਤੇ ਵੱਖ-ਵੱਖ ਬਲਾਕਾਂ ਤੋਂ ਆਏ ਸੀਐੱਚਟੀਜ਼ ਆਦਿ ਸ਼ਾਮਲ ਹੋਏ। ਡੀਈਓ ਵੱਲੋਂ ਸਕੂਲ ਵਿੱਚ ਨਵੇਂ ਬੱਚਿਆਂ ਨੂੰ ਖੁਦ ਦਾਖ਼ਲ ਕਰਕੇ ਇਸ ਸਾਲ ਦੀ ਦਾਖਲਾ ਮੁਹਿੰਮ ਨੂੰ ਅੱਗੇ ਵਧਾਇਆ ਗਿਆ। ਬੱਚਿਆਂ ਦੇ ਮਾਪਿਆਂ ਨਾਲ ਡੀਈਓ ਰਵਿੰਦਰ ਕੌਰ ਨੇ ਗੱਲਬਾਤ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਡੀਈਓ ਰਵਿੰਦਰ ਕੌਰ ਨੇ ਹੋਰ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਆ।
ਇਸ ਮੌਕੇ ਸਕੂਲ ਮੁਖੀ ਸਰਬਜੀਤ ਕੌਰ, ਬਲਜੀਤ ਸਿੰਘ, ਹਰਬੰਸ ਸਿੰਘ, ਰਾਏ ਸਿੰਘ, ਅਧਿਆਪਕਾਂ ਅਤੇ ਜਥੇਦਾਰ ਅਮਰੀਕ ਸਿੰਘ ਈਸੜੂ ਤੇ ਸਰਪੰਚ ਜਤਿੰਦਰਜੋਤ ਸਿੰਘ ਈਸੜੂ ਆਦਿ ਹਾਜ਼ਰ ਸਨ।