ਵਿਭੂ ਸਰੀਨ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਦਰਜ
07:10 AM Mar 30, 2025 IST
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 29 ਮਾਰਚ
ਕਰਾਟੇ ਵਿੱਚ ਵੱਖ-ਵੱਖ ਥਾਵਾਂ ’ਤੇ ਧਮਾਕੇਦਾਰ ਪ੍ਰਦਰਸ਼ਨ ਕਰਕੇ ਨਵੇਂ ਇਤਿਹਾਸ ਸਿਰਜਣ ਵਾਲੇ ਸੇਂਟ ਮਾਰਥਾ ਬੈਥਨੀ ਵਿਦਿਆਲਿਆ ਰੁੜਕਾ ਕਲਾਂ ਸਕੂਲ ਦੇ ਚੌਥੀ ਜਮਾਤ ਦੇ ਵਿਦਿਆਰਥੀ ਵਿਭੂ ਭਾਸਕਰ ਸਰੀਨ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਦਰਜ ਕਰਵਾ ਲਿਆ ਹੈ। ਉਸਨੇ ਵਾਰੀਅਰਜ਼ ਜਰਨੀ ਡੋਜੋ ਅਕੈਡਮੀ ਵਿਖੇ ਹੋਏ ਮੁਕਾਬਲਿਆਂ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਇਕ ਮਿੰਟ ਵਿੱਚ 118 ਰਾਊਂਡਹਾਊਸ ਕਿੱਕਸ ਦਾ ਪ੍ਰਦਰਸ਼ਨ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਅਤੇ ਨਾਬਿਆ ਸ਼ਰਮਾ ਵੱਲੋਂ 20 ਮਾਰਚ 2023 ਨੂੰ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਦਰਜ 100 ਕਿੱਕਸ ਦੇ ਰਿਕਾਰਡ ਨੂੰ ਤੋੜ ਦਿੱਤਾ।
Advertisement
ਇਹ ਸ਼ਾਨਦਾਰ ਪ੍ਰਾਪਤੀ ਇਸ ਸਮੇਂ ਗਿਨੀਜ਼ ਵਰਲਡ ਰਿਕਾਰਡਜ਼ ਅਤੇ ਵਰਲਡਵਾਈਡ ਬੁੱਕ ਆਫ ਰਿਕਾਰਡਜ਼ ਵੱਲੋਂ ਅਧਿਕਾਰਤ ਮਾਨਤਾ ਲਈ ਸਮੀਖਿਆ ਅਧੀਨ ਹੈ। ਇਸ ਇਤਿਹਾਸਕ ਪ੍ਰਾਪਤੀ 'ਤੇ ਸਕੂਲ ਪ੍ਰਿੰਸੀਪਲ ਫਾਦਰ ਪਾਲ ਜੌਰਜ਼ ਅਤੇ ਸਕੂਲ ਮੈਨੇਜਰ ਫਾਦਰ ਜਸਟਿਨ ਥੋਮਸ ਸਮੂਹ ਸਟਾਫ ਮੈਂਬਰਾਂ ਵੱਲੋਂ ਵਿਭੂ ਨੂੰ ਵਧਾਈਆਂ ਦਿੱਤੀਆਂ।
Advertisement
Advertisement