ਸਰਕਾਰੀ ਕਾਲਜ ਲੜਕੀਆਂ ਤੇ ਮਾਸਟਰ ਤਾਰਾ ਸਿੰਘ ਕਾਲਜ ’ਚ ਵਿਦਾਇਗੀ ਪਾਰਟੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਪਰੈਲ
ਸ਼ਹਿਰ ਦੇ ਵੱਖ ਵੱਖ ਕਾਲਜਾਂ ਵਿੱਚ ਅੱਜ ਜੂਨੀਅਰ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਜ਼ ਨੂੰ ਵਿਦਾਇਗੀ ਪਾਰਟੀਆਂ ਦਿੱਤੀਆਂ ਗਈਆਂ। ਇਸ ਸਬੰਧੀ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਹੋਏ ਸਮਾਗਮ ’ਚ ਬੀ.ਏ. ਤੀਜਾ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਸੁਮਨ ਲਤਾ ਨੇ ਸ਼ਿਰਕਤ ਕੀਤੀ। ਦੂਜਾ ਸਾਲ ਦੀਆਂ ਵਿਦਿਆਰਥਣਾਂ ਵੱਲੋਂ ਮਨਮੋਹਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੀ.ਏ. ਅਤੇ ਬੀ ਵਾੱਕ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਮਿਸ ਫੇਅਰਵੈੱਲ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੌਰਾਨ ਨਿਵੇਦਿਤਾ ਸ਼ਰਮਾ, ਡਾ. ਮੋਨਿਕਾ ਅਰੋੜਾ ਅਤੇ ਡਾ. ਅਵਨੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਅਰਚਨ ਗੁਪਤਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ ਜਦਕਿ ਮਾਨਿਆ ਜੈਨ ਅਤੇ ਸ਼੍ਰਿਯਾ ਮਹਿਰਾ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ ਅੱਪ ਚੁਣੀ ਗਈ। ਹਰਪੁਨੀਤ ਕੌਰ, ਖੁਸ਼ੀ , ਦਿਸ਼ਾ, ਛਵੀ, ਇਸ਼ਿਕਾ, ਸੋਨਲ ਨੂੰ ਵੱਖ ਵੱਖ ਖਿਤਾਬਾਂ ਲਈ ਚੁਣਿਆ ਗਿਆ।
ਇਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਕਾਲਜ ਵਿਮੈਨ, ਲੁਧਿਆਣਾ ਦੇ ਵਿਹੜੇ ਅੱਜ ਆਰਟਸ ,ਕਾਮਰਸ ਅਤੇ ਆਈਟੀ ਸਟ੍ਰੀਮ ਦੇ ਯੂ ਜੀ ਅਤੇ ਪੀ ਜੀ ਵਾਲੀਆਂ ਵਿਦਿਆਰਥਣਾਂ ਦੀ ਵਿਦਾਇਗੀ ਪਾਰਟੀ ਹੋਈ। ਪ੍ਰੋਗਰਾਮ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਦਾ ਨਿੱਘਾ ਸਵਾਗਤ ਕਰਦਿਆਂ ਕੀਤਾ ਗਿਆ। ਸਮਾਗਮ ਦਾ ਮੁੱਖ ਕੇਂਦਰ ਸੱਭਿਆਚਾਰਕ ਪੇਸ਼ਕਾਰੀ ਰਹੀ। ਇਸ ਮੌਕੇ ਕਈ ਰੌਮਾਂਚਕ ਖੇਡਾਂ ਵੀ ਕਰਵਾਈਆਂ ਗਈਆਂ। ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਮੁਕਾਬਲਾ ਸੀ ਜਿਸ ਵਿੱਚ ਵੱਖ-ਵੱਖ ਰੰਗੀਨ ਪਹਿਰਾਵਿਆਂ ਵਿੱਚ ਵਿਦਿਆਰਥਣਾਂ ਨੇ ਰੈਂਪ ਵਾਕ ਕੀਤਾ ਅਤੇ ਭਿੰਨ ਭਿੰਨ ਖਿਤਾਬਾਂ ਲਈ ਨਾਮਜ਼ਦਗੀ ਕੀਤੀ। ਕਨਿਕਾ ਮਿਸ ਫੇਅਰਵੈੱਲ ਆਈ.ਟੀ. ਰਹੀ ਅਤੇ ਕਸ਼ਿਸ਼ ਨੂੰ ਮਿਸ ਫੇਅਰਵੈੱਲ ਕਾਮਰਸ ਵਜੋਂ ਨਿਵਾਜਿਆ ਗਿਆ।
ਚੇਸ਼ਟਾ ਅਤੇ ਸਾਕਸ਼ੀ ਨੇ ਕਾਮਰਸ ਅਤੇ ਆਈਟੀ ਸਟ੍ਰੀਮ ਵਿੱਚੋਂ ਕ੍ਰਮਵਾਰ ਪਹਿਲੇ ਰਨਰ ਅੱਪ ਅਤੇ ਦੂਜੇ ਰਨਰ ਅੱਪ ਦਾ ਖਿਤਾਬ ਜਿੱਤਿਆ। ਖ਼ੁਸ਼ੀ ਨੂੰ ਮਿਸ ਕੈਟ ਵਾਕ ਦਾ ਖਿਤਾਬ ਅਤੇ ਲਕਸ਼ਿਤਾ ਨੇ ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ ਹਾਸਲ ਕੀਤਾ। ਆਰਟਸ ਵਿੱਚ ਮਿਸ ਫੇਅਰਵੈਲ ਪੀ ਜੀ ਸਿਮਰਜੀਤ ਨੂੰ ,ਮਿਸ ਫੇਅਰਵੈਲ ਆਰਟਸ ਅਨੀਸ਼ਾ ਜਦਕਿ ਵੰਸ਼ਿਕਾ ਅਤੇ ਜਸਪ੍ਰੀਤ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਰਨਰ ਅੱਪ ਦਾ ਖਿਤਾਬ ਦਿੱਤਾ ਗਿਆ। ਸਵਾਤੀ ਨੇ ਮਿਸ ਫੈਸ਼ਨਿਸਟਾ ਅਤੇ ਦੀਕਸ਼ਾ ਨੇ ਮਿਸ ਗਲੋਰੀਅਸ ਸਮਾਈਲ ਦਾ ਖਿਤਾਬ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ,ਖੁਸ਼ਹਾਲ ਅਤੇ ਸਫਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਭਵਿੱਖ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ।