ਬੱਚਿਆਂ ਨੂੰ ਸਟੇਸ਼ਨਰੀ ਅਤੇ ਪੈਨਸਿਲਾਂ ਵੰਡੀਆਂ
ਸਮਰਾਲਾ, 15 ਅਪਰੈਲ
ਡਾ. ਬੀ. ਆਰ. ਅੰਬੇਡਕਰ ਮਿਸ਼ਨਰੀ ਸਭਾ ਸਮਰਾਲਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਹਾੜਾ ਸਥਾਨਕ ਵਾਲਮੀਕਿ ਮੰਦਿਰ ਨਜ਼ਦੀਕ ਸਭਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ, ਡਾ. ਸੋਹਣ ਲਾਲ ਬਲੱਗਣ, ਮੈਨੇਜਰ ਕਰਮ ਚੰਦ (ਦੋਵੇਂ ਸਰਪ੍ਰਸਤ), ਬੂਟਾ ਸਿੰਘ ਜਨਰਲ ਸਕੱਤਰ, ਰਜਿੰਦਰਪਾਲ ਮੱਟੂ ਖਜ਼ਾਨਚੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਭਾ ਵੱਲੋਂ ਗਰੀਬ ਅਤੇ ਪੜ੍ਹਨ ਵਿੱਚ ਰੁਚੀ ਰੱਖਣ ਵਾਲੇ 200 ਬੱਚਿਆਂ ਨੂੰ 10,000 ਰੁਪਏ ਦੀਆਂ ਕਾਪੀਆਂ, ਪੈਨਸਲਾਂ ਸੈੱਟਾਂ ਦੇ ਰੂਪ ਵਿੱਚ ਵੰਡੀਆਂ ਗਈਆਂ। ਇਸ ਮੌਕੇ ਸਭਾ ਦੇ ਸਰਪ੍ਰਸਤ ਡਾ. ਸੋਹਣ ਲਾਲ ਬਲੱਗਣ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ।
ਸੀਟੂ ਆਗੂ ਅਮਰਨਾਥ ਕੂੰਮਕਲਾਂ ਅਤੇ ਦਵਿੰਦਰ ਕਲਿਆਣ ਲੁਧਿਆਣਾ ਨੇ ਡਾ. ਭੀਮ ਰਾਓ ਅੰਬੇਦਕਰ ਦੀ ਜੀਵਨ ਸ਼ੈਲੀ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਸਭਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ, ਜਿਨ੍ਹਾਂ ਆਪਣੀ ਮਿਹਨਤ ਅਤੇ ਦ੍ਰਿੜ ਵਿਸ਼ਵਾਸ ਸਦਕਾ ਉੱਚ ਵਿੱਦਿਆ ਹਾਸਲ ਕੀਤੀ ਤੇ ਗਰੀਬ ਲੋਕਾਂ ਨੂੰ ਉੱਚਾ ਚੁੱਕਣ ਲਈ ਸੰਵਿਧਾਨਕ ਹੱਕ ਦਿਵਾਏ। ਇਸ ਮੌਕੇ ਰਾਮ ਦਾਸ ਮੱਟੂ, ਕਮਲਜੀਤ ਬੰਗੜ, ਬਲਦੇਵ ਸਿੰਘ ਤੂਰ, ਰਾਮਜੀਤ ਸਿੰਘ, ਜੀਤ ਸਿੰਘ, ਕਸ਼ਮੀਰਾ ਸਿੰਘ, ਰਘਵੀਰ ਬੈਂਸ, ਮੰਗਤ ਮੱਟੂ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਸਮਰਾਲਾ, ਅਵਤਾਰ ਸਿੰਘ ਐੱਮਸੀ, ਗੁਰਮੁੱਖ ਸਿੰਘ ਥਾਣੇਦਾਰ, ਰਾਕੇਸ਼ ਗਿੱਲ ਥਾਣੇਦਾਰ, ਸ਼ਿਵ ਕਲਿਆਣ ਐਡਵੋਕੇਟ, ਤੇਜਿੰਦਰ ਚੋਪੜਾ ਐਡਵੋਕੇਟ ਹਾਜ਼ਰ ਸਨ।