ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਦਾ ਸਨਮਾਨ
05:51 AM May 03, 2025 IST
ਖੰਨਾ: ਇੱਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਦੇ ਡਾਇਰੈਕਟਰ ਗੁਰਕੀਰਤ ਸਿੰਘ ਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਨਮਾਨ ਕੀਤਾ। ਇਹ ਪੁਰਸਕਾਰ ਉਨ੍ਹਾਂ ਨੂੰ ਸਿੱਖਿਆ ਖੇਤਰ ਵਿਚ ਦੂਰਅੰਦੇਸ਼ੀ ਲੀਡਰਸ਼ਿਪ ਰਾਹੀਂ ਭਵਿੱਖ ਦੇ ਪੇਸ਼ਾਵਰਾਂ ਨੂੰ ਗਤੀਸ਼ੀਲ ਰੂਪ ਵਿਚ ਸ਼ਸ਼ਕਤ ਬਣਾਉਣ ਲਈ ਬੇਮਿਸਾਲ ਯੋਗਦਾਨ ਲਈ ਦਿੱਤਾ ਗਿਆ। ਗੁਰਕੀਰਤ ਸਿੰਘ ਨੇ ਰਾਜਪਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਇਕ ਨਿੱਜੀ ਪ੍ਰਾਪਤੀ ਨਹੀਂ ਹੈ ਸਗੋਂ ਸਮੁੱਚੇ ਗੁਲਜ਼ਾਰ ਪਰਿਵਾਰ ਦੇ ਸਮੂਹਿਕ ਯਤਨਾਂ ਲਈ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਅਜਿਹੇ ਐਵਾਰਡ ਹੌਂਸਲੇ ਨੂੰ ਹੋਰ ਮਜ਼ਬੂਤ ਕਰਦਿਆਂ ਸਮਾਜ ਲਈ ਬਿਹਤਰ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਹਨ। ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਨੇ ਗੁਰਕੀਰਤ ਸਿੰਘ ਨੂੰ ਐਵਾਰਡ ਲਈ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement