ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਰੱਥ ਮਹਿਲਾਵਾਂ ਨੂੰ ਗੁਜ਼ਾਰਾ ਭੱਤਾ ਨਹੀਂ ਮੰਗਣਾ ਚਾਹੀਦਾ: ਹਾਈ ਕੋਰਟ

04:12 AM Mar 21, 2025 IST
featuredImage featuredImage

Advertisement

ਨਵੀਂ ਦਿੱਲੀ, 20 ਮਾਰਚ

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਮਾਉਣ ਦੀ ਸਮਰੱਥਾ ਰੱਖਣ ਵਾਲੀਆਂ ਯੋਗ ਮਹਿਲਾਵਾਂ ਨੂੰ ਆਪਣੇ ਪਤੀਆਂ ਤੋਂ ਅੰਤਰਿਮ ਗੁਜ਼ਾਰਾ ਭੱਤਾ ਨਹੀਂ ਮੰਗਣਾ ਚਾਹੀਦਾ ਅਤੇ ਕਾਨੂੰਨ ਬੇਕਾਰ ਬੈਠੇ ਰਹਿਣ ਨੂੰ ਉਤਸ਼ਾਹਿਤ ਨਹੀਂ ਕਰਦਾ। ਜਸਟਿਸ ਚੰਦਰਧਾਰੀ ਸਿੰਘ ਨੇ 19 ਮਾਰਚ ਨੂੰ ਕਿਹਾ ਕਿ ਸੀਆਰਪੀਸੀ ਦੀ ਧਾਰਾ 120 ਪਤੀ-ਪਤਨੀ ਵਿਚਾਲੇ ਬਰਾਬਰੀ ਕਾਇਮ ਰੱਖਣ ਅਤੇ ਪਤਨੀ, ਬੱਚਿਆਂ ਤੇ ਮਾਪਿਆਂ ਨੂੰ ਸੁਰੱਖਿਆ ਮੁਹੱਈਆ ਕਰਨ ਦੀ ਗੱਲ ਕਰਦੀ ਹੈ ਪਰ ਇਹ ‘ਬੇਕਾਰ ਬੈਠੇ ਰਹਿਣ’ ਨੂੰ ਉਤਸ਼ਾਹਿਤ ਨਹੀਂ ਕਰਦੀ। ਹਾਈ ਕੋਰਟ ਨੇ ਇੱਕ ਮਹਿਲਾ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ’ਚ ਉਸ ਨੇ ਵੱਖ ਹੋਏ ਪਤੀ ਤੋਂ ਅੰਤਰਿਮ ਗੁਜ਼ਾਰੇ ਭੱਤੇ ਦੀ ਮੰਗ ਖਾਰਜ ਕਰਨ ਸਬੰਧੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਸਿੰਘ ਨੇ ਕਿਹਾ, ‘ਇੱਕ ਪੜ੍ਹੀ-ਲਿਖੀ ਪਤਨੀ ਜਿਸ ਕੋਲ ਚੰਗੀ ਨੌਕਰੀ ਦਾ ਤਜਰਬਾ ਹੋਵੇ, ਉਸ ਨੂੰ ਸਿਰਫ਼ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਹਾਸਲ ਕਰਨ ਲਈ ਬੇਕਾਰ ਨਹੀਂ ਬੈਠੇ ਰਹਿਣਾ ਚਾਹੀਦਾ। ਇਸ ਲਈ ਮੌਜੂਦਾ ਮਾਮਲੇ ’ਚ ਅੰਤਰਿਮ ਗੁਜ਼ਾਰੇ ਭੱਤੇ ਦੀ ਮੰਗ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਅਦਾਲਤ ਨੂੰ ਪਟੀਸ਼ਨਰ ਕੋਲ ਕਮਾਉਣ ਤੇ ਆਪਣੀ ਸਿੱਖਿਆ ਦਾ ਲਾਭ ਉਠਾਉਣ ਦੀ ਸਮਰੱਥਾ ਦਿਖਾਈ ਦਿੰਦੀ ਹੈ।’ ਅਦਾਲਤ ਨੇ ਹਾਲਾਂਕਿ ਉਸ ਨੂੰ ਆਤਮ ਨਿਰਭਰ ਬਣਨ ਲਈ ਸਰਗਰਮੀ ਨਾਲ ਨੌਕਰੀ ਲੱਭਣ ਲਈ ਉਤਸ਼ਾਹਿਤ ਕੀਤਾ। -ਪੀਟੀਆਈ

Advertisement

Advertisement