ਪਿਆਜ਼ ’ਤੇ 20 ਫ਼ੀਸਦ ਬਰਾਮਦ ਟੈਕਸ ਦਾ ਫ਼ੈਸਲਾ ਵਾਪਸ ਲਿਆ
05:56 AM Mar 23, 2025 IST
ਨਵੀਂ ਦਿੱਲੀ:
Advertisement
ਸਰਕਾਰ ਨੇ ਪਹਿਲੀ ਅਪਰੈਲ ਤੋਂ ਪਿਆਜ਼ ’ਤੇ 20 ਫ਼ੀਸਦ ਬਰਾਮਦ ਟੈਕਸ ਨੂੰ ਵਾਪਸ ਲੈ ਲਿਆ ਹੈ। ਇਹ ਕਦਮ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ। ਬਿਆਨ ਮੁਤਾਬਕ, ਖਪਤਕਾਰ ਮਾਮਲੇ ਵਿਭਾਗ ਤੋਂ ਪੱਤਰ ਮਿਲਣ ਮਗਰੋਂ ਮਾਲ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ, ‘‘ਇਹ ਫੈਸਲਾ ਕਿਸਾਨਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਅਤੇ ਖਪਤਕਾਰਾਂ ਲਈ ਪਿਆਜ਼ ਦੀਆਂ ਕਿਫਾਇਤੀ ਕੀਮਤਾਂ ਬਰਕਰਾਰ ਰੱਖਣ ਵਾਸਤੇ ਹੈ।’’ -ਪੀਟੀਆਈ
Advertisement
Advertisement