ਸਮਰਾਲਾ ਪੁਲੀਸ ਵੱਲੋਂ ਨੌਸਰਬਾਜ਼ ਕਾਬੂ
05:40 AM Apr 03, 2025 IST
ਪੱਤਰ ਪ੍ਰੇਰਕ
Advertisement
ਸਮਰਾਲਾ, 2 ਅਪਰੈਲ
ਲਗਪਗ ਦਸ ਦਿਨ ਪਹਿਲਾਂ ਖੰਨਾ ਰੋਡ ’ਤੇ ਬੰਧਨ ਜਿਊਲਰਜ਼ ਦੇ ਸ਼ੋਅਰੂਮ ’ਚ ਗਾਹਕ ਬਣ ਕੇ ਆਏ ਇੱਕ ਨੌਸਰਹਬਾਜ਼ ਵੱਲੋਂ ਸੋਨੇ ਦੀਆਂ ਅੰਗੂਠੀਆਂ ਦੇਖਣ ਦੇ ਬਹਾਨੇ ਲੱਖਾਂ ਰੁਪਏ ਮੁੱਲ ਦੇ ਗਹਿਣੇ ਲੈ ਕੇ ਫ਼ਰਾਰ ਹੋਏ ਮੁਲਜ਼ਮ ਨੂੰ ਸਮਰਾਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਇਫਜੁਰ ਰਹਿਮਾਨ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਦਾ 2 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਐੱਸ.ਐੱਚ.ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਕੋਲੋਂ ਅੱਠ ਸੋਨੇ ਦੀਆਂ ਅੰਗੂਠੀਆਂ (ਜੋ ਮੁਲਜ਼ਮ ਨੇ ਅੱਗੇ ਇੱਕ ਸੁਨਿਆਰੇ ਨੂੰ ਵੇਚ ਦਿੱਤੀਆਂ ਸਨ) ਦੀ ਰਕਮ 2 ਲੱਖ ਰੁਪਏ ਵੀ ਬਰਾਮਦ ਕਰ ਲਈ ਹੈ।
Advertisement
Advertisement