ਸਪਾਈਸ ਜੈੱਟ ਦੇ ਦਿੱਲੀ ਤੋਂ ਪਟਨਾ ਜਾਣ ਵਾਲੇ ਜਹਾਜ਼ ਨੇ ਦੇਰ ਨਾਲ ਉਡਾਣ ਭਰੀ, ਯਾਤਰੀਆਂ ਤੇ ਸਟਾਫ਼ ਵਿਚਾਲੇ ਤਿੱਖੀ ਬਹਿਸ
04:32 PM Feb 03, 2023 IST
ਨਵੀਂ ਦਿੱਲੀ, 3 ਫਰਵਰੀ
Advertisement
ਸਪਾਈਸ ਜੈੱਟ ਦੇ ਪਟਨਾ ਜਾਣ ਵਾਲੇ ਜਹਾਜ਼ ਵੱਲੋਂ ਦੋ ਘੰਟੇ ਤੋਂ ਵੱਧ ਦੇਰੀ ਨਾਲ ਉਡਾਣ ਭਰਨ ਕਾਰਨ ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਅਤੇ ਏਅਰਲਾਈਨ ਸਟਾਫ਼ ਵਿਚਾਲੇ ਤਿੱਖੀ ਬਹਿਸ ਹੋ ਗਈ। ਦਿੱਲੀ-ਪਟਨਾ ਫਲਾਈਟ (8721) ‘ਤੇ ਸਵਾਰ ਯਾਤਰੀ ਨੇ ਦੱਸਿਆ ਕਿ ਫਲਾਈਟ ਨੇ ਸਵੇਰੇ 7.20 ਵਜੇ ਹਵਾਈ ਅੱਡੇ ਦੇ ਟਰਮੀਨਲ-3 ਤੋਂ ਉਡਾਣ ਭਰਨੀ ਸੀ। ਯਾਤਰੀ ਨੇ ਦੱਸਿਆ ਕਿ ਏਅਰਲਾਈਨ ਸਟਾਫ ਨੇ ਪਹਿਲਾਂ ਕਿਹਾ ਕਿ ਖਰਾਬ ਮੌਸਮ ਕਾਰਨ ਫਲਾਈਟ ਲੇਟ ਹੋਈ ਪਰ ਬਾਅਦ ਵਿੱਚ ਦੇਰੀ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ। ਉਨ੍ਹਾਂ ਦੇ ਮੁਤਾਬਕ ਕਈ ਯਾਤਰੀ ਦੇਰੀ ਤੋਂ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਦੀ ਏਅਰਪੋਰਟ ‘ਤੇ ਏਅਰਲਾਈਨ ਸਟਾਫ ਨਾਲ ਬਹਿਸ ਹੋ ਗਈ। ਆਖਿਰਕਾਰ ਜਹਾਜ਼ ਨੇ ਸਵੇਰੇ 10.10 ਵਜੇ ਉਡਾਣ ਭਰੀ।
Advertisement
Advertisement