ਸਤਲੁਜ ਸਕੂਲ ਦੇ ਅੱਠ ਵਿਦਿਆਰਥੀਆਂ ਨੂੰ ਹਰਿਆਣਾ ਗੌਰਵ ਪੁਰਸਕਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਅਪਰੈਲ
ਰਾਸ਼ਟਰੀ ਸਿੱਖਿਆ ਸਮਿਤੀ ਰਜਿਸਟਰਡ ਟੋਹਾਣਾ ਜ਼ਿਲ੍ਹਾ ਫਤਿਆਬਾਦ ਵੱਲੋਂ ਹਰਿਆਣਾ ਗੌਰਵ ਪੁਰਸਕਾਰ ਪ੍ਰੀਖਿਆ ਲਈ ਕਰਵਾਈ ਸੂਬਾ ਪੱਧਰੀ ਹਿੰਦੀ ਵਿਆਕਰਣ ਪ੍ਰੀਖਿਆ ਵਿੱਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਦੇ 8 ਵਿਦਿਆਰਥੀਆਂ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਡਾ. ਆਰ. ਐੱਸ ਘੁੰਮਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਵਿਚ ਹਰ ਸਾਲ ਵਾਂਗ ਸਕੂਲ ਦੇ 8 ਵਿਦਿਆਰਥੀਆਂ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਪੂਰੇ ਹਰਿਆਣਾ ਵਿੱਚ ਰੋਸ਼ਨ ਕੀਤਾ ਹੈ। ਰਾਸ਼ਟਰੀ ਸਿਖਿਆ ਸਮਿਤੀ ਟੋਹਾਣਾ ਦੇ ਸਕੱਤਰ ਵਰਿੰਦਰ ਕੌਸ਼ਲ ਨੇ ਸਕੂਲ ਦੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਤੇ ਬਚਿੱਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਸੀਨੀਅਰ ਵਰਗ ਵਿਚ ਦੀਪੇਸ਼ ਪੁੱਤਰ ਕ੍ਰਿਸ਼ਨ ਕੁਮਾਰ, ਅੰਜਲੀ ਪੁੱਤਰੀ ਵਿਕਰਮ ਸਿੰਘ, ਜਸ਼ਨਪ੍ਰੀਤ ਪੁੱਤਰੀ ਮਨਦੀਪ ਸਿੰਘ, ਸਵਾਸਤਿਕ ਪੁੱਤਰ ਸ਼ਰਵਨ ਕੁਮਾਰ, ਪ੍ਰਿਅੰਕਾ ਪੁੱਤਰੀ ਹਰਦੇਵ ਸਿੰਘ ਨੇ ਜੂਨੀਅਰ ਬੀ ਵਰਗ ਚਹਿਕ ਪੁੱਤਰੀ ਪ੍ਰਿੰਸ ਕੁਮਾਰ, ਅਲੀਸ਼ਾ ਪੁੱਤਰੀ ਗਿਆਨ ਚੰਦ ਤੇ ਮੰਨਤ ਪੁੱਤਰ ਰਾਜੀਵ ਕੁਮਾਰ ਨੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ। ਤਗ਼ਮਾ ਜੇਤੂਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਸਕੂਲ ਪ੍ਰਬੰਧਕ ਮਨੋਜ ਕੁਮਾਰ, ਅਕੈਡਮਿਕ ਇੰਚਾਰਜ ਮਮਤਾ ਜੈਨ ਹਾਜ਼ਰ ਸਨ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਸਕੂਲ ਦੀਆਂ ਹਿੰਦੀ ਦੀਆਂ ਅਧਿਆਪਕਾਵਾਂ ਦਿਨੇਸ਼ ਕੁਮਾਰੀ, ਜਸਵਿੰਦਰ ਕੌਰ, ਰਿੱਤੂ ਗੁਪਤਾ, ਮੋਨਿਕਾ ਨੂੰ ਦਿੱਤਾ। ਮੰਚ ਦਾ ਸੰਚਾਲਨ ਸੰਜੈ ਬਠਲਾ ਨੇ ਕੀਤਾ। ਇਸ ਮੌਕੇ ਮਹਿੰਦਰ ਕੁਮਾਰ, ਸਾਹਿਲ, ਊਸ਼ਾ ਗਾਬਾ, ਸਰਬਜੀਤ ਕੌਰ ਮੌਜੂਦ ਸਨ।