ਸਕੂਲ ’ਚ ਸਾਲਾਨਾ ਸਮਾਗਮ ਕਰਵਾਇਆ
06:55 AM Mar 31, 2025 IST
ਅਮਲੋਹ: ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਅਮਲੋਹ ਵਿੱਚ ਸਾਲਾਨਾ ਉਤਸਵ ‘ਸ਼ੰਖਨਾਦ’ ਅਤੇ ਸਾਲਾਨਾ ਪ੍ਰੀਖ਼ਿਆ ਦਾ ਨਤੀਜਾ ਐਲਾਨਣ ਲਈ ਸਮਾਗਮ ਸਕੂਲ ਦੇ ਮੁੱਖ-ਸਰਪਰਸਤ ਪ੍ਰਦੀਪ ਬਾਂਸਲ ਦੀ ਅਗਵਾਈ ਹੇਠ ਕਰਵਾਇਆ ਗਿਆ। ਸਕੂਲ ਦੇ ਕਾਰਜਕਾਰੀ ਇੰਜਾਰਜ ਕਰਨ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕੂਲ ਦੇ ਵਾਈਸ ਚੇਅਰਮੈਨ, ਵਪਾਰੀ ਅਤੇ ਸਮਾਜ ਸੇਵੀ ਸੁਸ਼ੀਲ ਬਾਂਸਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਅਤੇ ਕਮੇਟੀ ਮੈਂਬਰਾਂ ਨੇ ਮਹਿਮਾਨਾਂ, ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜਪਾਲ ਗਰਗ, ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਮੈਂਬਰ ਨਰਿੰਦਰ ਬੇਦੀ, ਮੋਹਿਤ ਗਰਗ, ਡਾ. ਰਾਮ ਸਰੂਪ, ਮੁਨੀਸ਼ ਗੋਇਲ, ਅਨਿਲ ਗੋਇਲ, ਰਾਜ ਕੁਮਾਰ ਪਜਨੀ, ਸ਼ਿਵ ਕੁਮਾਰ ਗਰਗ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement