ਸਕੂਲ ’ਚ ਸਥਿਰਤਾ ਲੀਡਰਸ਼ਿਪ ਪ੍ਰੋਗਰਾਮ
05:49 AM May 10, 2025 IST
ਸੰਦੌੜ: ਸਕੂਲ ਆਫ ਐਮੀਨੈਂਸ ਸੰਦੌੜ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਥਿਰਤਾ ਲੀਡਰਸ਼ਿਪ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਰੁਕਸਨਾ, ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ, ਬੇਅੰਤ ਕੌਰ, ਜਸਵੀਰ ਕੌਰ, ਹੁਸਨਪ੍ਰੀਤ ਕੌਰ, ਅਲੀਸ਼ਾ, ਅਰਮਾਨ ਖਾਨ ਅਤੇ ਅਰਜੁਨ ਸਿੰਘ ਨੂੰ ਪ੍ਰਿੰਸੀਪਲ ਦਲਬੀਰ ਸਿੰਘ ਨੇ ਸਰਟੀਫਿਕੇਟ ਸੌਂਪੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿਚ ਕੂੜਾ-ਕਰਕਟ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੁਰਮੀਤ ਸਿੰਘ ਲੈਕਰਾਰ ਪੰਜਾਬੀ, ਹਰਪ੍ਰੀਤ ਸਿੰਘ ਡੀਪੀ ਅਤੇ ਨਾਇਬ ਸਿੰਘ ਕੰਪਿਊਟਰ ਅਧਿਆਪਕ, ਜਸਵੀਰ ਸਿੰਘ ਆਰਟ ਐਂਡ ਕਰਾਫਟ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement