ਡੀਏਵੀ ਪਬਲਿਕ ਸਕੂਲ ਵਿੱਚ ਸਮਰ ਕੈਂਪ ਲਾਇਆ
ਪੱਤਰ ਪ੍ਰੇਰਕ
ਲਹਿਰਾਗਾਗਾ, 3 ਮਈ
ਇੱਥੇ ਡਾ. ਦੇਵ ਰਾਜ ਡੀਏਵੀ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਮਰ ਕੈਂਪ ਲਾਇਆ ਗਿਆ। ਸਕੂਲ ਪ੍ਰਬੰਧਕ ਪ੍ਰਵੀਨ ਖੋਖਰ ਨੇ ਬੱਚਿਆਂ ਨੂੰ ਡਾ. ਖੋਖਰ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਕੂਲ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ ਦੇ ਸੀਨੀਅਰ ਵਰਗ ਵਿੱਚੋਂ ਹਰਮਨ ਕੌਰ ਤੇ ਏਕਨੂਰ ਨੇ ਪਹਿਲਾ, ਸੀਰਤ ਕੌਰ ਤੇ ਗਰਨੂਰ ਕੌਰ ਨੇ ਦੂਸਰਾ, ਦਲਵੀਰ ਸਿੰਘ ਤੇ ਚਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਜਸਪ੍ਰੀਤ ਸਿੰਘ, ਦੀਵਾਂਸੀ ਤੇ ਹਰਸ਼ਦੀਪ ਸਿੰਘ ਨੇ ਪਹਿਲਾ, ਚਿਰਾਜ਼ੂ, ਜੈਸਮੀਨ ਕੌਰ ਤੇ ਅਮਨ ਸਿੰਘ ਨੇ ਦੂਸਰਾ, ਸ਼ਿਵਜੋਤ ਕੌਰ, ਮਨਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਰੱਖਤਾਂ ਦੀ ਸਾਂਭ-ਸੰਭਾਲ ਸਬੰਧੀ ਕਰਵਾਏ ਸਕਿੱਟ ਮੁਕਾਬਲੇ ਵਿੱਚ ਜਸਪ੍ਰੀਤ ਦੇ ਟੀਮ ਨੇ ਪਹਿਲਾ ਤੇ ਪ੍ਰਭਜੋਤ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਹਿਤੇਸ਼, ਨਵਨੀਤ ਕੌਰ ਤੇ ਦਵਿੰਦਰ ਸਿੰਘ ਨੇ ਪਹਿਲਾ, ਅਮਨ ਤੇ ਪ੍ਰਨੀਤ ਕੌਰ ਨੇ ਦੂਸਰਾ ਅਤੇ ਜਸ਼ਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਸ਼ਨ-ਉੱਤਰੀ ਮੁਕਾਬਲੇ ਵਿੱਚ ਮਨਜੋਤ ਕੌਰ ਦੀ ਟੀਮ ਨੇ ਪਹਿਲਾ, ਜਸਮੀਨ ਕੌਰ ਤੇ ਮੋਨੀਕਾ ਦੀ ਟੀਮ ਨੇ ਦੂਸਰਾ ਅਤੇ ਗਗਨਦੀਪ ਕੌਰ ਦੇ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਸਮੇਂ ਸਕੂਲ ਦੇ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਅਧਿਆਪਕ ਵੀ ਹਾਜ਼ਰ ਸਨ।
ਕੈਪਸ਼ਨ: - ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ।